ਨਵੀਂ ਦਿੱਲੀ, 27 ਜੂਨ

ਏਅਰ ਇੰਡੀਆ ਨੇ ਅੱਜ ਦੱਸਿਆ ਕਿ 24 ਜੂਨ ਨੂੰ ਮੁੰਬਈ ਤੋਂ ਰਾਸ਼ਟਰੀ ਰਾਜਧਾਨੀ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਵਿੱਚ ਸਵਾਰ ਯਾਤਰੀ ਨੇ ‘ਮਾੜਾ ਵਿਵਹਾਰ’ ਕੀਤਾ। ਏਅਰਲਾਈਨਜ਼ ਨੇ ਅੱਗੇ ਕਿਹਾ ਕਿ ਜਹਾਜ਼ ਦੇ ਦਿੱਲੀ ਹਵਾਈ ਅੱਡੇ ‘ਤੇ ਉਤਰਨ ਤੋਂ ਬਾਅਦ ਯਾਤਰੀ ਨੂੰ ਸੁਰੱਖਿਆ ਕਰਮਚਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ। ਪੁਲੀਸ ਨੇ ਸ਼ਿਕਾਇਤ ਦਰਜ ਕਰ ਲਈ ਹੈ ਅਤੇ ਘਟਨਾ ਦੀ ਸੂਚਨਾ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ (ਡੀਜੀਸੀਏ) ਨੂੰ ਵੀ ਦਿੱਤੀ ਗਈ ਹੈ। ਪੁਲੀਸ ਮੁਤਾਬਕ ਜਹਾਜ਼ ਦੇ ਫਰਸ਼ ‘ਤੇ ਟੱਟੀ ਤੇ ਪਿਸ਼ਾਬ ਕਰਨ ਦੇ ਦੋਸ਼ ‘ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਰਾਮ ਸਿੰਘ ਨਾਮ ਦੇ ਇਸ ਵਿਅਕਤੀ ਨੇ ਜਹਾਜ਼ ਦੀ ਨੌਵੀਂ ਕਤਾਰ ਵਿੱਚ ਟੱਟੀ, ਪਿਸ਼ਾਬ ਕਰਨ ਦੇ ਨਾਲ ਨਾਲ ਥੁੱਕਿਆ ਸੀ।