ਮਾਸਕੋ: ਮਿਸਰ ਦੇ ਸਟਾਰ ਫੁਟਬਾਲਰ ਮੁਹੰਮਦ ਸਾਲਾਹ ਅੱਜ ਇੱਥੇ ਗ੍ਰੋਜ਼ਨੀ ਬੇਸ ’ਤੇ ਟੀਮ ਦੇ ਅਭਿਆਸ ਸੈਸ਼ਨ ਵਿੱਚ ਖੇਡਣ ਉਤਰਿਆ, ਜਿਸ ਕਾਰਨ ਉਸ ਨੇ ਦੇਸ਼ਵਾਸੀਆਂ ਦਾ ਵਿਸ਼ਵ ਕੱਪ ਵਿੱਚ ਉਨ੍ਹਾਂ ਦੇ ਖੇਡਣ ਨੂੰ ਲੈ ਕੇ ਉਤਸ਼ਾਹ ਵਧਿਆ ਹੈ। ਮਿਸਰ ਦਾ ਇਹ ਸੁਪਰਸਟਾਰ ਲਿਵਰਪੂਲ ਦੇ ਚੈਂਪੀਅਨਜ਼ ਲੀਗ ਫਾਈਨਲ ਵਿੱਚ ਰਿਆਲ ਮਡਰਿਡ ਤੋਂ 26 ਮਈ ਨੂੰ ਮਿਲੀ ਹਾਰ ਦੌਰਾਨ ਜ਼ਖ਼ਮੀ ਹੋ ਗਿਆ ਸੀ। ਅੱਜ ਇਸ ਫਾਰਵਰਡ ਖਿਡਾਰੀ ਨੇ ਟੀਮ ਨਾਲ ਅਭਿਆਸ ਸੈਸ਼ਨ ਵਿੱਚ ਹਿੱਸਾ ਲਿਆ ਅਤੇ ਸਾਰੇ ਖਿਡਾਰੀਆਂ ਨਾਲ ਕਸਰਤ ਕੀਤੀ। ਗਰੁੱਪ ‘ਏ’ ਮੁਕਾਬਲੇ ਵਿੱਚ ਮਿਸਰ ਦਾ ਮੁਕਾਬਲਾ ਸ਼ੁੱਕਰਵਾਰ ਨੂੰ ਯੁਰੂਗੁਏ ਨਾਲ ਹੋਵੇਗਾ।