ਚੰਡੀਗੜ੍ਹ- ਪੰਜਾਬ ਦੇ ਸਾਬਕਾ ਡੀਜੀਪੀ ਨੂੰ ਅੱਜ ਉਸ ਸਮੇਂ ਸੱਭ ਤੋਂ ਵੱਡਾ ਝਟਕਾ ਲੱਗਿਆ, ਜਦੋਂ ਮੁਹਾਲੀ ਕੋਰਟ ਵਲੋਂ ਉਨ੍ਹਾਂ ਦੀ ਅਗਾਉਂ ਜ਼ਮਾਨਤ ਅਰਜ਼ੀ ਖਾਰਜ਼ ਕਰ ਦਿੱਤੀ। ਇਸਤੋਂ ਪਹਿਲਾਂ ਸੈਣੀ ਵਲੋਂ ਮੁਹਾਲੀ ਕੋਰਟ ਵਿੱਚ ਅਗਾਉਂ ਅਰਜ਼ੀ ਦਾਖਿਲ਼ ਕੀਤੀ ਸੀ। ਅੱਜ ਆਏ ਫੈਸਲੇ ਤੋਂ ਬਾਅਦ ਹੁਣ ਐਸਆਈਟੀ ਪੁੱਛ-ਗਿੱਛ ਲਈ ਉਨ੍ਹਾਂ ਨੂੰ ਗ੍ਰਿਫਤਾਰ ਕਰ ਸਕਦੀ ਹੈ। ਹਲਾਂਕਿ ਇਸਤੋਂ ਬਾਅਦ ਸੈਣੀ ਹੁਣ ਅਗਾਉਂ ਜ਼ਮਾਨਤ ਲਈ ਹਾਈ ਕੋਰਟ ਦਾ ਰੁਖ ਵੀ ਕਰ ਸਕਦੇ ਹਨ।ਜ਼ਿਕਰਯੋਗ ਹੈ ਕਿ ਇੰਜਨੀਅਰ ਬਲਵੰਤ ਸਿੰਘ ਮੁਲਤਾਨੀ ਕੇਸ ਵਿੱਚ ਸੈਣੀ ਖਿਲਾਫ ਮਟੋਰ ਥਾਣਾ ਵਿੱਚ ਧਾਰਾ 302 ਤਹਿਤ ਕੇਸ ਦਰਜ਼ ਕੀਤਾ ਗਿਆ ਸੀ। ਜਿਸ ਤੋਂ ਬਾਅਦ ਐਸਆਈਟੀ ਵਲੋਂ ਉਨ੍ਹਾਂ ਦੇ ਰਿਹਾਇਸ਼ ਅਤੇ ਫਾਰਮ ਹਾਊਸ ਵਿਖੇ ਛਾਪੇਮਾਰੀ ਕੀਤੀ ਗਈ ਸੀ।