ਨਵੀਂ ਦਿੱਲੀ, 10 ਜੁਲਾਈ

ਮੁਹੰਮਦ ਮੁਸ਼ਤਾਕ ਅਹਿਮਦ ਨੇ ਨਿੱਜੀ ਕਾਰਨਾਂ ਕਰਕੇ ਹਾਕੀ ਇੰਡੀਆ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਐੱਚਆਈ ਐਗਜ਼ੀਕਿਟਿਵ ਬੋਰਡ ਨੇ ਮਨੀਪੁਰ ਦੇ ਗਿਆਨੇਂਦਰੋ ਨਿਗਮਬਾਮ ਨੂੰ ਅਹਿਮਦ ਦੀ ਜਗ੍ਹਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਹੈ। ਕੌਮੀ ਸੰਗਠਨ ਨੇ ਕਿਹਾ, “ਹਾਕੀ ਇੰਡੀਆ ਕਾਰਜਕਾਰੀ ਬੋਰਡ ਨੇ ਅੱਜ ਹੰਗਾਮੀ ਬੈਠਕ ਕੀਤੀ ਅਤੇ ਮਨੀਪੁਰ ਦੇ ਗਿਆਨੇਂਦਰੋ ਨਿਗਮਬਾਮ ਨੂੰ ਹਾਕੀ ਇੰਡੀਆ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ।