ਮੁੰਬਈ:ਅਦਾਕਾਰਾ ਰਾਣੀ ਮੁਖਰਜੀ ਦੀ ਫਿਲਮ ‘ਮਿਸਿਜ਼ ਚੈਟਰਜੀ ਵਰਸਿਜ਼ ਨੌਰਵੇ’ ਨੂੰ ਬਾਕਸ ਆਫਿਸ ਨੇ ਚੰਗੀ ਸ਼ੁਰੂਆਤ ਕੀਤੀ ਹੈ, ਜਦਕਿ ਨੰਦਿਤਾ ਦਾਸ ਵੱਲੋਂ ਨਿਰਦੇਸ਼ਿਤ ਕਪਿਲ ਸ਼ਰਮਾ ਦੀ ‘ਜ਼ਵੀਗਾਟੋ’ ਨੂੰ ਬੇਸ਼ੱਕ ਆਲੋਚਕਾਂ ਵੱਲੋਂ ਸਰਾਹਿਆ ਗਿਆ ਹੈ, ਪਰ ਬਾਕਸ ਆਫਿਸ ’ਤੇ ਇਹ ਫਿਲਮ ਹਾਲੇ ਕਮਾਲ ਨਹੀਂ ਦਿਖਾ ਸਕੀ ਹੈ। ਰਾਣੀ ਮੁਖਰਜੀ ਦੀ ‘ਮਿਸਿਜ਼ ਚੈਟਰਜੀ ਵਰਸਿਜ਼ ਨੌਰਵੇ’ ਨੂੰ ਦਰਸ਼ਕਾਂ ਦਾ ਰਲਵਾਂ-ਮਿਲਵਾਂ ਹੁੰਗਾਰਾ ਮਿਲ ਰਿਹਾ ਹੈ। ਵਪਾਰ ਵਿਸ਼ਲੇਸ਼ਕ ਤਰੁਨ ਆਦਰਸ਼ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਇਸ ਸਬੰਧੀ ਕਿਹਾ, ‘ਗਿਣਤੀ ਦੀਆਂ ਸਕਰੀਨਾਂ ’ਤੇ ਰਿਲੀਜ਼ ਹੋਈ ‘ਜ਼ਵੀਗਾਟੋ’ ਪਹਿਲੇ ਦਿਨ ਕੋਈ ਖ਼ਾਸ ਕਮਾਈ ਨਹੀਂ ਕਰ ਸਕੀ ਹੈ। ਹਾਲਾਂਕਿ ਫਿਲਮ ਬਾਰੇ ਚੰਗੇ ਪ੍ਰਤੀਕਰਮ ਸੁਣਨ ਨੂੰ ਮਿਲੇ ਹਨ, ਪਰ ਵੀਕਐਂਡ ’ਤੇ ਜ਼ਿਆਦਾ ਲੋਕ ਇਸ ਫਿਲਮ ਨੂੰ ਦੇਖਣ ਨਹੀਂ ਪਹੁੰਚੇ ਹਨ। ਇਸ ਫਿਲਮ ਨੇ ਪਹਿਲੇ ਦਿਨ 42 ਲੱਖ ਤੇ ਦੂਜੇ ਦਿਨ 62 ਲੱਖ ਦੀ ਕਮਾਈ ਦਰਜ ਕਰਵਾਈ ਹੈ। ਦੂਜੇ ਪਾਸੇ ‘ਮਿਸਿਜ਼ ਚੈਟਰਜੀ ਵਰਸਿਜ਼ ਨੌਰਵੇ’ ਹੁਣ ਤੱਕ ਤਿੰਨ ਕਰੋੜ ਦੀ ਕਮਾਈ ਕਰ ਚੁੱਕੀ ਹੈ। ਫਿਲਮ ਨੇ ਪਹਿਲੇ ਦਿਨ 1.27 ਕਰੋੜ ਤੇ ਦੂਜੇ ਦਿਨ 2.26 ਕਰੋੜ ਨਾਲ ਹੁਣ ਤੱਕ ਕੁਲ 3.53 ਕਰੋੜ ਦੀ ਕਮਾਈ ਕੀਤੀ ਹੈ।’