ਮੁੰਬਈ:ਅਦਾਕਾਰਾ ਪਰਿਨੀਤੀ ਚੋਪੜਾ ਦਾ ਮੰਨਣਾ ਹੈ ਕਿ ਮਹਾਮਾਰੀ ਨੇ ਲੋਕਾਂ ਦੇ ਮਨੋਰੰਜਨ ਦੇ ਢੰਗ ਨੂੰ ਬਦਲ ਦਿੱਤਾ ਹੈ ਅਤੇ ਜੋ ਫਿਲਮਾਂ ਬਣ ਰਹੀਆਂ ਹਨ, ਉਹ ਉਸੇ ਤਰ੍ਹਾਂ ਦੀਆਂ ਹੋਣੀਆਂ ਚਾਹੀਦੀਆਂ ਹਨ, ਜੋ ਲੋਕ ਦੇਖਣਾ ਚਾਹੁੰਦੇ ਹਨ। ਉਸ ਨੇ ਕਿਹਾ, ‘ਮਹਾਮਾਰੀ ਨੇ ਦਰਸ਼ਕਾਂ ਦਾ ਸੁਆਦ ਬਦਲ ਦਿੱਤਾ ਹੈ ਅਤੇ ਜੋ ਉਹ ਦੇਖਣਾ ਚਾਹੁੰਦੇ ਹਨ, ਸਾਨੂੰ ਉਸ ਦੀ ਇੱਜ਼ਤ ਕਰਨੀ ਚਾਹੀਦੀ ਹੈ। ਅਨਿਲ ਕਪੂਰ ਤੇ ਰਣਬੀਰ ਕਪੂਰ ਦੀ ਆਉਣ ਵਾਲੀ ਫਿਲਮ ‘ਐਨੀਮਲ’ ਦੀ ਅਦਾਕਾਰਾ ਦਾ ਕਹਿਣਾ ਹੈ ਕਿ ਸਾਰੇ ਅਦਾਕਾਰਾਂ ਨੂੰ ਫਿਲਮਾਂ ਬਣਾਉਣ ਤੋਂ ਪਹਿਲਾਂ ਉਨ੍ਹਾਂ ਦੀ ਸਿਨੇਮਾ ਦੀ ਗੁਣਵੱਤਾ ਦਾ ਜਾਇਜ਼ਾ ਲੈਣਾ ਚਾਹੀਦਾ ਹੈ।’ ਉਸ ਨੇ ਕਿਹਾ, ‘ਇਹ ਸਮੱਗਰੀ ਦਾ ਯੁੱਗ ਹੈ ਅਤੇ ਮਾੜੇ ਵਿਸ਼ਾ-ਵਸਤੂਆਂ ਨੂੰ ਦਰਸ਼ਕ ਪਸੰਦ ਨਹੀਂ ਕਰਨਗੇ, ਕਿਉਂਕਿ ਉਨ੍ਹਾਂ ਕੋਲ ਵਿਸ਼ਵ ਭਰ ਤੋਂ ਸਮੱਗਰੀ ਦੀ ਪਹੁੰਚ ਹੈ। ਸਾਨੂੰ ਅਦਾਕਾਰਾਂ ਅਤੇ ਫਿਲਮ ਨਿਰਮਾਤਾਵਾਂ ਨੂੰ ਇਹ ਗੱਲ ਧਿਆਨ ਵਿੱਚ ਰੱਖਣੀ ਹੋਵੇਗੀ।’