ਨਾਨਜਿੰਗ— ਵਿਸ਼ਵ ਚੈਂਪੀਅਨਸ਼ਿਪ ‘ਚ ਪ੍ਰਭਾਵੀ ਪ੍ਰਦਰਸ਼ਨ ਕਰ ਰਹੀ ਸਾਇਨਾ ਨੇਹਵਾਲ ਇਕ ਤਰਫਾ ਕੁਆਰਟਰ ਫਾਈਨਲ ਮੁਕਾਬਲੇ ‘ਚ ਦੋ ਵਾਰ ਦੀ ਚੈਂਪੀਅਨ ਕੈਰੋਲਿਨਾ ਮਾਰਿਨ ਤੋਂ ਸਿੱਧੇ ਗੇਮ ‘ਚ ਹਾਰ ਕੇ ਬਾਹਰ ਹੋ ਗਈ। ਸਾਇਨਾ ਅਤੇ ਮਾਰਿਨ ਵਿਚਾਲੇ ਇਹ ਮੁਕਾਬਲਾ ਪੂਰੀ ਤਰ੍ਹਾਂ ਇਕ ਤਰਫਾ ਰਿਹਾ। 

ਮਾਰਿਨ ਨੇ 21-6, 21-11 ਨਾਲ ਜਿੱਤ ਦਰਜ ਕੀਤੀ। ਮਿਕਸਡ ਡਬਲਜ਼ ‘ਚ ਅਸ਼ਵਿਨੀ ਪੋਨੱਪਾ ਅਤੇ ਸਾਤਵਿਕ ਸਾਈਰਾਜ ਰਾਂਕੀ ਰੈੱਡੀ ਚੋਟੀ ਦਾ ਦਰਜਾ ਪ੍ਰਾਪਤ ਚੀਨ ਦੇ ਝੇਂਗ ਸਿਵੇਈ ਅਤੇ ਹੁਆਂਗ ਯਾਕੀਯੋਂਗ ਤੋਂ ਕੁਆਰਟਰ ਫਾਈਨਲ ‘ਚ 17-21, 10-21 ਨਾਲ ਹਾਰ ਕੇ ਬਾਹਰ ਹੋ ਗਏ।  ਸਾਇਨਾ ਨੇ ਹਾਰਨ ਦੇ ਬਾਅਦ ਕਿਹਾ, ”ਅੱਜ ਉਹ ਕਾਫੀ ਤੇਜ਼ ਖੇਡੀ ਅਤੇ ਸਾਰਾ ਕੋਰਟ ਉਸ ਨੇ ਕਵਰ ਕੀਤਾ ਹੋਇਆ ਸੀ। ਕੱਲ ਮੇਰਾ ਮੈਚ ਕਾਫੀ ਦੇਰ ਤੱਕ ਚਲਿਆ ਲਿਹਾਜ਼ਾ ਇੰਨੀ ਤੇਜ਼ ਰਫਤਾਰ ਦੀ ਖਿਡਾਰਨ ਦਾ ਸਾਹਮਣਾ ਕਰਨਾ ਮੁਸ਼ਕਲ ਸੀ। ਉਸ ਨੇ ਮੈਨੂੰ ਮੇਰੀ ਖੇਡ ਦਿਖਾਉਣ ਦਾ ਮੌਕਾ ਹੀ ਨਹੀਂ ਦਿੱਤਾ।”