ਮੁੰਬਈ:ਮਾਨੁਸ਼ੀ ਛਿੱਲਰ ਨੇ ਤਿੰਨ ਸਾਲ ਪਹਿਲਾਂ ਅੱਜ ਦੇ ਦਿਨ ਵਿਸ਼ਵ ਸੁੰਦਰੀ ਦਾ ਤਾਜ ਖਿਤਾਬ ਜਿੱਤਣ ਦੀ ਯਾਦ ਤਾਜ਼ਾ ਕੀਤੀ। ਮਾਨੁਸ਼ੀ ਨੇ ਕਿਹਾ, ‘ਤਿੰਨ ਸਾਲ ਪਹਿਲਾਂ ਵਿਸ਼ਵ ਸੁੰਦਰੀ ਦੇ ਤਾਜ ਨੂੰ ਮੁੜ ਭਾਰਤ ਲਿਆਊਣਾ ਮੇਰੇ ਲਈ ਮਾਣ ਵਾਲੀ ਗੱਲ ਸੀ। ਆਪਣੇ ਦੇਸ਼ ਲਈ ਇਸ ਪ੍ਰਾਪਤੀ ਨੂੰ ਹਾਸਲ ਕਰਨਾ ਮੇਰੇ ਲਈ ਇੱਕ ਭਾਵੁਕ ਪਲ ਸੀ। ਇਹ ਬਹੁਤ ਹੀ ਸਖ਼ਤ ਮੁਕਾਬਲਾ ਹੁੰਦਾ ਹੈ ਤੇ ਹਰ ਕੋਈ ਜਿੱਤਣ ਲਈ ਹੀ ਆਊਂਦਾ ਹੈ, ਪਰ ਮੈਂ ਖੁਸ਼ ਹਾਂ ਕਿ ਮੈਂ ਊੱਥੇ ਬਹੁਤ ਸਾਰੀਆਂ ਸਹੇਲੀਆਂ ਬਣਾਈਆਂ।’ ਇਸ ਦੇ ਨਾਲ ਹੀ ਮਾਨੁਸ਼ੀ ਨੇ ਤਾਜ ਹਾਸਲ ਕਰਨ ਮੌਕੇ ਦੀ ਆਪਣੀ ਤਸਵੀਰ ਵੀ ਸਾਂਝੀ ਕੀਤੀ। ਮਾਨੁਸ਼ੀ ਨੇ ਲਿਖਿਆ ਕਿ ਊਸ ਦਿਨ ਦੀਆਂ ਬਹੁਤ ਸਾਰੀਆਂ ਯਾਦਾਂ ਹਨ, ਪਰ ਸਭ ਤੋਂ ਖਾਸ ਊਹ ਪਲ ਹੈ, ਜਦੋਂ ਊਥੇ ਮੌਜੂਦ ਇਕੱਠ ਖ਼ੁਸ਼ੀ ਵਿੱਚ ਚੀਕ ਚੀਕ ਕੇ ਭਾਰਤ ਦਾ ਨਾਂ ਲੈ ਰਿਹਾ ਸੀ।ਜ਼ਿਕਰਯੋਗ ਹੈ ਕਿ ਮਾਨੁਸ਼ੀ ਹੁਣ ‘ਪ੍ਰਿਥਵੀਰਾਜ’ ਵਿੱਚ ਅਕਸ਼ੈ ਕੁਮਾਰ ਨਾਲ ਬਾਲੀਵੁੱਡ ਵਿੱਚ ਕਦਮ ਰੱਖਣ ਜਾ ਰਹੀ ਹੈ।