ਕ੍ਰਾਈਸਟਚਰਚ, 31 ਮਾਰਚ

ਸਲਾਮੀ ਬੱਲੇਬਾਜ਼ ਡੇਨੀਅਲ ਵਾਟ ਦੇ ਯਾਦਗਾਰ ਸੈਂਕੜੇ ਤੋਂ ਬਾਅਦ ਸਪਿੰਨਰ ਸੋਫੀ ਐਕਲੇਸਟੋਨ ਦੀ ਜ਼ਬਰਦਸਤ ਗੇਂਦਬਾਜ਼ੀ ਨਾਲ ਮੌਜੂਦਾ ਚੈਂਪੀਅਨ ਇੰਗਲੈਂਡ ਨੇ ਅੱਜ ਇੱਥੇ ਦੱਖਣੀ ਅਫਰੀਕਾ ਨੂੰ 137 ਦੌੜਾਂ ਨਾਲ ਹਰਾ ਕੇ ਮਹਿਲਾ ਇਕ ਦਿਨਾਂ ਵਿਸ਼ਵ ਕੱਪ ਦੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ।