ਪੈਰਿਸ:ਫਰੈਂਚ ਓਪਨ ਵਿੱਚ ਆਪਣਾ ਪਹਿਲਾ ਸਿੰਗਲਜ਼ ਗਰੈਂਡਸਲੈਮ ਖਿਤਾਬ ਜਿੱਤਣ ਤੋਂ ਇੱਕ ਦਿਨ ਬਾਅਦ ਬਾਰਬੋਰਾ ਕਰੇਜੀਕੋਵਾ ਨੇ ਅੱਜ ਇੱਥੇ ਡਬਲਜ਼ ਦਾ ਖਿਤਾਬ ਵੀ ਆਪਣੇ ਨਾਂ ਕਰ ਲਿਆ। ਉਹ 2000 ਵਿੱਚ ਮੈਰੀ ਪੀਅਰਜ਼ ਤੋਂ ਬਾਅਦ ਰੋਲਾਂ ਗੈਰਾਂ ਵਿੱਚ ਸਿੰਗਲਜ਼ ਅਤੇ ਡਬਲਜ਼ ਦਾ ਖਿਤਾਬ ਜਿੱਤਣ ਵਾਲੀ ਪਹਿਲੀ ਮਹਿਲਾ ਖਿਡਾਰਨ ਬਣੀ ਹੈ। ਚੈੱਕ ਰਿਪਬਲਿਕ ਦੀ ਬਾਰਬੋਰਾ ਨੇ ਕੈਟਰੀਨਾ ਸਿਨੀਕੋਵਾ ਨਾਲ ਮਿਲ ਕੇ ਮਹਿਲਾ ਡਬਲਜ਼ ਫਾਈਨਲ ਵਿੱਚ ਪੋਲੈਂਡ ਦੀ ਈਗਾ ਸਵੀਆਤੇਕ ਅਤੇ ਅਮਰੀਕਾ ਦੀ ਬੇਥਾਨੀ ਮਾਟੇਕ ਸੈਂਡਜ਼ ਦੀ ਜੋੜੀ ਨੂੰ 6-4, 6-2 ਨਾਲ ਮਾਤ ਦਿੱਤੀ।