ਸ਼ਾਰਜਾਹ, 5 ਨਵੰਬਰ

ਖੱਬੇ ਹੱਥ ਦੀ ਸਪਿੰਨਰ ਏਕਤਾ ਬਿਸ਼ਟ ਦੀ ਸ਼ਾਨਦਾਰ ਗੇਂਦਬਾਜ਼ੀ ਮਗਰੋਂ ਦੱਖਣੀ ਅਫ਼ਰੀਕਾ ਦੀ ਸੁਨੇ ਲੂਸ ਦੀਆਂ 21 ਗੇਂਦਾਂ ਵਿੱਚ ਨਾਬਾਦ 37 ਦੌੜਾਂ ਦੀ ਬਦੌਲਤ ਵੈਲੋਸਿਟੀ ਨੇ ਸਾਬਕਾ ਚੈਂਪੀਅਨ ਸੁਪਰਨੋਵਾ ਨੂੰ ਮਹਿਲਾ ਟੀ20 ਕ੍ਰਿਕਟ ਚੈਲੇਂਜ ਦੇ ਪਹਿਲੇ ਮੈਚ ਵਿੱਚ ਪੰਜ ਵਿਕਟਾਂ ਨਾਲ ਹਰਾ ਦਿੱਤਾ। ਸੁਪਰਨੋਵਾਸ ਪਹਿਲਾਂ ਬੱਲੇਬਾਜ਼ੀ ਕਰਦਿਆਂ ਅੱਠ ਵਿਕਟਾਂ ਦੇ ਨੁਕਸਾਨ ਨਾਲ 126 ਦੌੜਾਂ ਹੀ ਬਣਾ ਸਕੀ। ਵੈਲੋਸਿਟੀ ਦੀ ਟੀਮ ਨੇ ਟੀਚੇ ਦਾ ਪਿੱਛਾ ਕਰਦਿਆਂ ਇਕ ਗੇਂਦ ਬਾਕੀ ਰਹਿੰਦਿਆਂ ਪੰਜ ਵਿਕਟਾਂ ਗੁਆ ਕੇ 129 ਦੌੜਾਂ ਬਣਾਈਆਂ। ਲੂਸ ਨੇ 21 ਗੇਂਦਾਂ ਵਿੱਚ ਚਾਰ ਚੌਕੇ ਤੇ ਇਕ ਛੱਕੇ ਦੀ ਮਦਦ ਨਾਲ 37 ਦੌੜਾਂ ਦੀ ਨਾਬਾਦ ਪਾਰੀ ਖੇਡੀ ਤੇ ਚੌਕਾ ਲਗਾ ਕੇ ਟੀਮ ਦੀ ਝੋਲੀ ਜਿੱਤ ਪਾਈ।