ਬਿਊਨਸ ਆਇਰਸ, 11 ਨਵੰਬਰ

ਡਿਏਗੋ ਮੈਰਾਡੋਨਾ ਦੇ ਡਾਕਟਰ ਨੇ ਕਿਹਾ ਹੈ ਕਿ ਅਰਜਨਟੀਨਾ ਦਾ ਇਹ ਮਹਾਨ ਫੁੱਟਬਾਲਰ ਸਰਜਰੀ ਤੋਂ ਬਾਅਦ ਪ੍ਰਾਈਵੇਟ ਕਲੀਨਿਕ ਵਿੱਚ ਹੈ ਅਤੇ ਉਸ ਦੀ ਸਥਿਤੀ ਸਥਿਰ ਹੈ। ਨਿਊਰੋ ਸਮੱਸਿਆਵਾਂ ਨਾਲ ਜੂਝ ਰਹੇ ਮੈਰਾਡੋਨਾ ਦਾ ਪਿਛਲੇ ਹਫ਼ਤੇ ਅਪਰੇਸ਼ਨ ਹੋਇਆ। ਉਸ ਦੇ ਡਾਕਟਰ ਨੇ ਕਿਹਾ ਕਿ ਇਹ ਸਮੱਸਿਆ ਇਕ ਹਾਦਸੇ ਕਾਰਨ ਹੋਈ ਸੀ ਜਿਸ ਨੂੰ ਮੈਰਾਡੋਨਾ ਯਾਦ ਨਹੀਂ। 1986 ਦੇ ਵਿਸ਼ਵ ਕੱਪ ਦੇ ਚੈਂਪੀਅਨ ਖਿਡਾਰੀ ਨੂੰ ਡਾਕਟਰਾਂ, ਥੈਰੇਪੀ ਅਤੇ ਪਰਿਵਾਰ ਦੇ ਸਮਰਥਨ ਦੀ ਜ਼ਰੂਰਤ ਹੈ। ਡਾਕਟਰ ਨੇ ਕਿਹਾ ਕਿ ਕਦੇ ਨਸ਼ੇੜੀ ਰਹੇ ਇਸ ਫੁਟਬਾਲਰ ਨੇ ਸ਼ਰਾਬ ਘਟਾ ਦਿੱਤੀ ਹੈ ਪਰ ਉਸ ਲਈ ਥੋੜ੍ਹੀ ਜਿਹੀ ਸ਼ਰਾਬ ਵੀ ਘਾਤਕ ਹੋ ਸਕਦੀ ਹੈ।