ਲਾਸ ਏਂਜਲਸ, 24 ਫਰਵਰੀ

ਮਸ਼ਹੂਰ ਗੋਲਫਰ ਟਾਈਗਰ ਵੁੱਡਜ਼ ਇਥੇ ਸੜਕ ਹਾਦਸੇ ਵਿਚ ਗੰਭੀਰ ਜ਼ਖ਼ਮੀ ਹੋ ਗਿਆ। ਹਾਦਸਾ ਉਦੋਂ ਹੋਇਆ ਜਦੋਂ ਉਸ ਦੀ ਕਾਰ ਸੜਕ ਦੇ ਡਿਵਾਈਡਰ ਨਾਲ ਟਕਰਾਅ ਕੇ ਕਈ ਵਾਰ ਘੁੰਮ ਗਈ। ਵੁੱਡਜ਼ ਨੂੰ ਐੱਸਯੂਵੀ ਦੀ ਵਿੰਡਸ਼ੀਲਡ ਤੋਂ ਬਾਹਰ ਕੱਢਿਆ ਗਿਆ। ਅਤੇ ਉਸ ਦੇ ਪੈਰਾਂ ਦਾ ਅਪਰੇਸ਼ਨ ਕੀਤਾ ਗਿਆ। ਹਾਦਸੇ ਵੇਲੇ ਉਹ ਵਾਹਨ ਵਿੱਚ ਇਕੱਲਾ ਸੀ।