ਨਵੀਂ ਦਿੱਲੀ, 18 ਅਕਤੂਬਰ
ਅਦਾਕਾਰਾ ਜੈਕਲੀਨ ਫਰਨਾਂਡਿਜ਼ ਨੌਸਰਬਾਜ਼ ਸੁਕੇਸ਼ ਚੰਦਰਸ਼ੇਖਰ ਖ਼ਿਲਾਫ਼ 200 ਕਰੋੜ ਰੁਪਏ ਤੋਂ ਜ਼ਿਆਦਾ ਦੇ ਕਾਲੇ ਧਨ ਨੂੰ ਸਫ਼ੈਦ ਕਰਨ ਦੇ ਮਾਮਲੇ ਦੀ ਜਾਂਚ ਸਬੰਧੀ ਪੁੱਛਗਿਛ ਲਈ ਅੱਜ ਮੁੜ ਤੋਂ ਐਨਫੋਰਸਮੈਂਟ ਡਾਇਰੈਕਟੋਰੇਟ ਸਾਹਮਣੇ ਪੇਸ਼ ਨਹੀਂ ਹੋਇਆ। ਅਜਿਹਾ ਦੱਸਿਆ ਜਾ ਰਿਹਾ ਹੈ ਕਿ ਅਦਾਕਾਰਾ ਨੇ ਆਪਣੀ ਗੈਰ-ਹਾਜ਼ਰੀ ਦਾ ਕਾਰਨ ਪੇਸ਼ੇਵਰ ਤੌਰ ਉੱਤੇ ਵਿਅਸਤ ਹੋਣਾ ਦੱਸਿਆ ਹੈ। ਜਾਂਚ ਏਜੰਸੀ ਮੁੜ ਤੋਂ ਉਸ ਨੂੰ ਇਕ ਨਵੀਂ ਤਰੀਕ ਉੱਤੇ ਪੇਸ਼ ਹੋਣ ਲਈ ਕਹਿ ਸਕਦੀ ਹੈ। ਇਹ ਤੀਜੀ ਵਾਰ ਹੈ ਜਦੋਂ ਫਰਨਾਂਡਿਜ਼ ਈਡੀ ਦੇ ਨੋਟਿਸ ਉੱਤੇ ਪੇਸ਼ ਨਹੀਂ ਹੋਈ।