ਨਵੀਂ ਦਿੱਲੀ, 15 ਜੂਨ
ਨੈਸ਼ਨਲ ਹੈਰਾਲਡ ਮਨੀ ਲਾਂਡਰਿੰਗ ਮਾਮਲੇ ‘ਚ ਪੁੱਛ-ਪੜਤਾਲ ਲਈ ਕਾਂਗਰਸ ਨੇਤਾ ਰਾਹੁਲ ਗਾਂਧੀ ਲਗਾਤਾਰ ਤੀਜੇ ਦਿਨ ਈਡੀ ਦਫ਼ਤਰ ਪਹੁੰਚੇ। ਇਸ ਮਗਰੋਂ ਉਹ ਬਾਅਦ ਦੁਪਹਿਰ 3 ਵਜੇ ਈਡੀ ਦਫ਼ਤਰ ਵਿਚੋਂ ਬਾਹਰ ਆਏ। ਹਾਲੇ ਸਪਸ਼ਟ ਨਹੀਂ ਹੈ ਕਿ ਉਹ ਦੁਪਹਿਰ ਦੇ ਖਾਣੇ ਲਈ ਬਾਹਰ ਆਏ ਹਨ ਜਾਂ ਈਡੀ ਨੇ ਅੱਜ ਦੀ ਪੁੱਛ ਪੜਤਾਲ ਮੁਕੰਮਲ ਕਰ ਲਈ ਹੈ। ਦੋ ਦਿਨਾਂ ਦੌਰਾਨ ਉਨ੍ਹਾਂ ਤੋਂ ਏਜੰਸੀ ਪੁੱਛ ਪੜਤਾਲ ਕਰ ਰਹੀ ਹੈ। ਇਸ ਖ਼ਿਲਾਫ਼ ਕਾਂਗਰਸੀ ਵਰਕਰ ਤੇ ਨੇਤਾ ਦੇਸ਼ ਭਰ ਵਿੱਚ ਪ੍ਰਦਰਸ਼ਨ ਕਰ ਰਹੇ ਹਨ।