ਅਹਿਮਦਾਬਾਦ, 5 ਫਰਵਰੀ

ਭਾਰਤ ਦੇ ਨਵੇਂ ਇਕ ਦਿਨਾਂ ਕਪਤਾਨ ਰੋਹਿਤ ਸ਼ਰਮਾ ਨੇ ਅੱਜ ਕਿਹਾ ਕਿ ਵੈਸਟ ਇੰਡੀਜ਼ ਖ਼ਿਲਾਫ਼ ਪਹਿਲੇ ਇਕ ਦਿਨ ਦੇ ਮੈਚ ਵਿੱਚ ਈਸ਼ਾਨ ਕਿਸ਼ਨ ਉਨ੍ਹਾਂ ਨਾਲ ਪਾਰੀ ਦੀ ਸ਼ੁਰੂਆਤ ਕਰਨਗੇ, ਕਿਉਂਕਿ ਟੀਮ ਵਿੱਚ ਨੌਜਵਾਨ ਖਿਡਾਰੀ ਤੋਂ ਇਲਾਵਾ ਹੋਰ ਕੋਈ ਨਹੀਂ ਹੈ ਤੇ ਮਯੰਕ ਅਗਰਵਾਲ ਆਪਣੇ ਇਕਾਂਤਵਾਸ ਵਿੱਚ ਹਨ। ਸ਼ਿਖਰ ਧਵਨ ਅਤੇ ਰੁਤੁਰਾਜ ਗਾਇਕਵਾੜ ਦੇ ਕੋਵਿਡ-19 ਪਾਜ਼ੇਟਿਵ ਨਿਕਲਣ ਤੋਂ ਬਾਅਦ ਕਿਸ਼ਨ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।