ਨਵੀਂ ਦਿੱਲੀ, 8 ਅਗਸਤ

ਭਾਰਤ ਨੇ ਮਦਦ ਵਜੋਂ ਪਾਕਿਸਤਾਨ ਰਾਹੀਂ ਦੋ ਹਜ਼ਾਰ ਮੀਟਿਰਿਕ ਟਨ ਕਣਕ ਦੀ ਤੀਜੀ ਖੇਪ ਮੰਗਲਵਾਰ ਨੂੰ ਅਫਗਾਨਿਸਤਾਨ ਭੇਜੀ। ਭਾਰਤ ਨੇ 22 ਫਰਵਰੀ ਨੂੰ 2500 ਮੀਟਰਿਕ ਟਨ ਕਣਕ ਪਾਕਿਸਤਾਨ ਰਾਹੀਂ ਅਫਗਾਨਿਸਤਾਨ ਭੇਜੀ ਸੀ, ਜੋ 26 ਫਰਵਰੀ ਨੂੰ ਜਲਾਲਾਬਾਦ ਪੁੱਜੀ ਸੀ। ਇਸ ਮਹੀਨੇ ਦੇ ਸ਼ੁਰੂ ਵਿੱਚ ਭਾਰਤ ਨੇ 2000 ਮੀਟਰਿਕ ਟਨ ਕਣਕ ਦੀ ਦੂਜੀ ਖੇਪ ਅਫਗਾਨਿਸਤਾਨ ਭੇਜੀ ਸੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵੀਟ ਕੀਤਾ, ‘‘ ਅਫਗਾਨਿਸਤਾਨ ਦੇ ਲੋਕਾਂ ਦੀ ਮਦਦ ਦੀ ਸਾਡੀ ਅਣਥੱਕ ਕੋਸ਼ਿਸ਼ ਜਾਰੀ ਹੈ। ਅੱਜ 2000 ਮੀਟਰਿਕ ਟਨ ਕਣਕ ਦੀ ਤੀਜੀ ਖੇਪ ਅਫਗਾਨਿਸਤਾਨ ਭੇਜੀ ਗਈ ਹੈ।’’