ਵਾਸ਼ਿੰਗਟਨ, 17 ਦਸੰਬਰ
ਭਾਰਤ ਨੂੰ ਨਿਸ਼ਾਨਾ ਬਣਾਉਣ ਵਾਲੇ ਅਤਿਵਾਦੀ ਸਮੂਹਾਂ ਨੇ ਪਾਕਿਸਤਾਨੀ ਧਰਤੀ ਤੋਂ ਆਪਣੀਆਂ ਗਤੀਵਿਧੀਆਂ ਜਾਰੀ ਰੱਖੀਆਂ ਹੋਈਆਂ ਹਨ। ਪਾਕਿਸਤਾਨ ਨੇ ਜੈਸ਼-ਏ-ਮੁਹੰਮਦ ਦੇ ਸੰਸਥਾਪਕ ਅਤੇ ਸੰਯੁਕਤ ਰਾਸ਼ਟਰ ਵੱਲੋਂ ਐਲਾਨੇ ਅਤਿਵਾਦੀ ਮਸੂਦ ਅਜ਼ਹਰ ਅਤੇ 2008 ਦੇ ਮੁੰਬਈ ਹਮਲੇ ਦੇ ‘ਪ੍ਰਾਜੈਕਟ ਮੈਨੇਜਰ’ ਸਾਜਿਦ ਮੀਰ ਸਮੇਤ ਹੋਰ ਅਤਿਵਾਦੀਆਂ ਵਿਰੁੱਧ ਵੀ ਕਾਰਵਾਈ ਨਹੀਂ ਕੀਤੀ। ਇਹ ਗੱਲ ਅਮਰੀਕਾ ਦੇ ਵਿਦੇਸ਼ ਵਿਭਾਗ ਵੱਲੋਂ ਅਤਿਵਾਦ ਬਾਰੇ ਜਾਰੀ ਨਵੀਂ ਰਿਪੋਰਟ ‘ਚ ਕਹੀ ਗਈ ਹੈ।