ਨਵੀਂ ਦਿੱਲੀ:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਓਲੰਪਿਕ ਦਿਵਸ ਮੌਕੇ ਕਿਹਾ ਕਿ ਓਲੰਪਿਕਸ ਵਿੱਚ ਦੇਸ਼ ਦੀ ਨੁਮਾਇੰਦਗੀ ਕਰਨ ਵਾਲੇ ਖਿਡਾਰੀਆਂ ਦੇ ਯੋਗਦਾਨ ’ਤੇ ਭਾਰਤ ਨੂੰ ਮਾਣ ਹੈ। ਉਨ੍ਹਾਂ ਟੋਕੀਓ ਵਿੱਚ 23 ਜੁਲਾਈ ਤੋਂ ਸ਼ੁਰੂ ਹੋ ਰਹੀਆਂ ਓਲੰਪਿਕ ਖੇਡਾਂ-2020 ਵਿੱਚ ਹਿੱਸਾ ਲੈਣ ਵਾਲੇ ਭਾਰਤੀ ਦਲ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ। ਮੋਦੀ ਨੇ ਲਗਾਤਾਰ ਟਵੀਟ ਵਿੱਚ ਕਿਹਾ, ‘‘ਅੱਜ ਓਲੰਪਿਕ ਦਿਵਸ ਹੈ, ਮੈਂ ਵੱਖ-ਵੱਖ ਓਲੰਪਿਕਸ ਦੌਰਾਨ ਦੇਸ਼ ਦੀ ਨੁਮਾਇੰਦਗੀ ਕਰਨ ਵਾਲੇ ਖਿਡਾਰੀਆਂ ਦੀ ਸ਼ਲਾਘਾ ਕਰਦਾ ਹਾਂ। ਸਾਡੇ ਰਾਸ਼ਟਰ ਨੂੰ ਉਨ੍ਹਾਂ ’ਤੇ ਮਾਣ ਹੈ ਅਤੇ ਉਹ ਹੋਰ ਖਿਡਾਰੀਆਂ ਲਈ ਪ੍ਰੇਰਨਾ ਸਰੋਤ ਹਨ।’’