ਲੁਸਾਨੇ:ਭਾਰਤ ਅਤੇ ਗ੍ਰੇਟ ਬ੍ਰਿਟੇਨ ਵਿਚਾਲੇ ਅੱਠ ਤੇ ਨੌਂ ਮਈ ਨੂੰ ਲੰਡਨ ਵਿਚ ਹੋਣ ਵਾਲੇ ਐੱਫਆਈਐੱਚ ਹਾਕੀ ਪ੍ਰੋ ਲੀਗ ਮੁਕਾਬਲਿਆਂ ਨੂੰ ਅੱਜ ਮੁਲਤਵੀ ਕਰ ਦਿੱਤਾ ਗਿਆ ਹੈ। ਬਰਤਾਨੀਆ ਸਰਕਾਰ ਵੱਲੋਂ ਭਾਰਤ ਨੂੰ ਯਾਤਰਾ ਨਾਲ ਸਬੰਧਤ ‘ਲਾਲ ਸੂਚੀ’ ਵਿੱਚ ਪਾਏ ਜਾਣ ਮਗਰੋਂ ਇਹ ਫ਼ੈਸਲਾ ਲਿਆ ਗਿਆ। ਇਸ ਬਾਰੇ ਐੱਫਆਈਐੱਚ ਨੇ ਦੱਸਿਆ, ‘‘ਇਨ੍ਹਾਂ ਮੁਕਾਬਲਿਆਂ ਲਈ ਕੋਈ ਹੋਰ ਤਰੀਕ ਤੈਅ ਕਰਨ ਦੀ ਉਮੀਦ ਹੈ।’’