ਮੁੰਬਈ:ਅਦਾਕਾਰਾ ਪ੍ਰਿਯੰਕਾ ਚੋਪੜਾ ਜੋਨਸ ਨੇ ਆਖਿਆ ਕਿ 14000 ਤੋਂ ਵੱਧ ਦਾਨੀਆਂ ਨੇ ਕਰੋਨਾ ਦੇ ਦੂਜੇ ਨਾਲ ਜੂਝ ਰਹੇ ਭਾਰਤੀ ਦੀ ਮਦਦ ਲਈ ਇਕ ਮਿਲੀਅਨ ਅਮਰੀਕੀ ਡਾਲਰ ਦਿੱਤੇ ਹਨ। ਅਦਾਕਾਰਾ ਨੇ ਅੱਜ ਇੰਸਟਾਗ੍ਰਾਮ ’ਤੇ ਵਿਸ਼ਵ ਦੇ ਨਕਸ਼ੇ ਵਾਲੀ ਇਕ ਵੀਡੀਓ ਸਾਂਝੀ ਕੀਤੀ ਹੈ ਅਤੇ ਭਾਰਤ ਦੀ ਮਦਦ ਕਰਨ ਵਾਲੇ ਦੇਸ਼ਾਂ ਦਾ ਜ਼ਿਕਰ ਕੀਤਾ ਹੈ। ਪ੍ਰਿਯੰਕਾ ਨੇ ਆਖਿਆ,‘‘ਸਾਡਾ ਦੇਸ਼ ਇਤਿਹਾਸਕ ਕਾਲੇ ਦੌਰ ’ਚੋਂ ਲੰਘ ਰਿਹਾ ਹੈ ਅਤੇ ਮਨੁੱਖਤਾ ਨੇ ਮੁੜ ਸਿੱਧ ਕਰ ਦਿੱਤਾ ਹੈ ਕਿ ਏਕੇ ਵਿਚ ਹੀ ਤਾਕਤ ਹੈ। ਨਿੱਕ ਤੇ ਮੈਂ ਤੁਹਾਡੀ ਮਦਦ ਤੋਂ ਬਹੁਤ ਪ੍ਰਸੰਨ ਹਾਂ ਤੇ ਵਿਸ਼ਵ ਦੇ ਵੱਖ ਵੱਖ ਹਿੱਸਿਆਂ ਤੋਂ ਭਾਰਤ ਦੀ ਮਦਦ ਹੋਈ ਹੈ। 14000 ਤੋਂ ਵੱਧ ਦਾਨੀਆਂ ਨੇ ਮਦਦ ਲਈ ਆਪਣੇ ਦਿਲ ਖੋਲ੍ਹੇ ਹਨ ਅਤੇ ਇਕ ਮਿਲੀਅਨ ਡਾਲਰ ਇਕੱਠੇ ਕੀਤੇ ਹਨ। ਇਹ ਪੈਸਾ ਦੇਸ਼ ਵਿਚ ਲੋੜਵੰਦਾਂ ਨੂੰ ਆਕਸੀਜਨ ਮੁਹੱਈਆ ਕਰਵਾਉਣ, ਵੈਕਸੀਨ ਤੇ ਹੋਰ ਲੋੜਾਂ ਵਾਸਤੇ ਵਰਤਿਆ ਗਿਆ ਹੈ।’’ ਅਦਾਕਾਰਾ ਨੇ ਆਖਿਆ ਕਿ ਹੁਣ ਤਿੰਨ ਮਿਲੀਅਨ ਡਾਲਰ ਫੰਡ ਇਕੱਠਾ ਕਰਨ ਦਾ ਟੀਚਾ ਮਿੱਥਿਆ ਹੈ। ਉਸ ਨੇ ਆਖਿਆ,‘‘ਅਸੀਂ ਮਦਦ ਲਈ ਯਤਨ ਜਾਰੀ ਰੱਖ ਸਕਦੇ ਹਾਂ ਤੇ ਇਥੇ ਨਹੀਂ ਰੁਕਣਾ। ਅਸੀਂ ਹੁਣ ਤਿੰਨ ਮਿਲੀਅਨ ਡਾਲਰ ਫੰਡ ਇਕੱਠਾ ਕਰਨ ਦਾ ਟੀਚਾ ਮਿੱਥਿਆ ਹੈ।