ਮੁੰਬਈ:ਭਾਰਤ ਦੀ ਪਹਿਲੀ ਆਸਕਰ ਐਵਾਰਡ ਜੇਤੂ ਡਰੈੱਸ ਡਿਜ਼ਾਈਨਰ ਭਾਨੂੰ ਅਥੱਈਆ (91) ਦਾ ਅੱਜ ਸਵੇਰੇ ਇੱਥੇ ਦੇਹਾਂਤ ਹੋ ਗਿਆ। ਊਸ ਦੀ ਬੇਟੀ ਰਾਧਿਕਾ ਗੁਪਤਾ ਨੇ ਦੱਸਿਆ ਕਿ ਊਨ੍ਹਾਂ ਨੀਂਦ ਵਿੱਚ ਹੀ ਆਖਰੀ ਸਾਹ ਲਿਆ। ਭਾਨੂੰ ਅਥਈਆਂ ਨੂੰ ਫ਼ਿਲਮ ‘ਗਾਂਧੀ’ ’ਚ ਕੰਮ ਵਾਸਤੇ 1983 ਵਿੱਚ ਆਸਕਰ ਐਵਾਰਡ ਮਿਲਿਆ ਸੀ। ਦੱਖਣੀ ਮੁੰਬਈ ਦੇ ਚੰਦਨਵਾੜੀ ਸ਼ਮਸ਼ਾਨਘਾਟ ’ਚ ਊਸਦੀਆਂ ਅੰਤਿਮ ਰਸਮਾਂ ਕੀਤੀਆਂ ਗਈਆਂ।