ਨਵੀਂ ਦਿੱਲੀ, 8 ਫਰਵਰੀ

ਭਾਰਤ ਦੀ ਦਸਤਾਵੇਜ਼ੀ ‘ਰਾਈਟਿੰਗ ਵਿਦ ਫਾਇਰ’ ਨੇ ਆਸਕਰ ਅਕਾਦਮੀ ਐਵਾਰਡਜ਼ ਦੇ 94ਵੇਂ ਐਡੀਸ਼ਨ ਦੀ ਫਾਈਨਲ ਨਾਮਜ਼ਦਗੀ ਸੂਚੀ ਵਿੱਚ ਨਾਂ ਦਰਜ ਕਰਵਾ ਲਿਆ ਹੈ। ਆਸਕਰ ਅਕਾਦਮੀ ਐਵਾਰਡਜ਼ ਲਈ ਨਾਮਜ਼ਦਗੀਆਂ ਅੱਜ ਟਰੇਸੀ ਐਲਿਸ ਰੌਸ ਤੇ ਲੈਸਲੀ ਜੌਰਡਨ ਨੇ ਮੰਗਲਵਾਰ ਸ਼ਾਮ ਨੂੰ ਅਕੈਡਮੀ ਆਫ ਮੋਸ਼ਨ ਪਿਕਚਰਜ਼ ਤੇ ਸਾਇੰਸਿਜ਼ ਦੇ ਟਵਿੱਟਰ ਪੇਜ ’ਤੇ ਐਲਾਨ ਕੀਤੀਆਂ। ਇਸ ਦਸਤਾਵੇਜ਼ੀ ਫੀਚਰ ਨੂੰ ਰਿੰਟੂ ਥਾਮਸ ਤੇ ਸੁਸ਼ਮਿਤ ਗੋਸ਼ ਨੇ ਡਾਇਰੈਕਟ ਕੀਤਾ ਹੈ ਜਿਸ ਵਿੱਚ ਭਾਰਤ ਦੇ ਇਕਲੌਤੇ ਅਖ਼ਬਾਰ ‘ਖਬਰ ਲਹਿਰੀਆ’ ਦਾ ਵਰਨਣ ਕੀਤਾ ਗਿਆ ਹੈ ਜਿਸ ਨੂੰ ਇਕ ਦਲਿਤ ਔਰਤ ਵੱਲੋਂ ਚਲਾਇਆ ਜਾਂਦਾ ਹੈ। ਐਵਾਰਡ ਵੰਡ ਸਮਾਗਮ 27 ਮਾਰਚ ਨੂੰ ਹੋਵੇਗਾ।