ਨਵੀਂ ਦਿੱਲੀ, 23 ਦਸੰਬਰ

ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਵੀਰਵਾਰ ਨੂੰ ਦੱਸਿਆ ਕਿ ਵਿਸ਼ਵ ਐਂਟੀ-ਡੋਪਿੰਗ ਏਜੰਸੀ ਨੇ ਭਾਰਤ ਦੀ ਕੌਮੀ ਡੋਪ ਟੈਸਟਿੰਗ ਲੈਬਾਰਟਰੀ ਦੀ ਮਾਨਤਾ ਬਹਾਲ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ 2019 ਵਿੱਚ ਕੌਮੀ ਡੋਪ ਟੈਸਟਿੰਗ ਲੈਬਾਰਟਰੀ ਦੀ ਮਾਨਤਾ ਇਸ ਲਈ ਰੱਦ ਕਰ ਦਿੱਤੀ ਗਈ ਸੀ ਕਿਉਂਕਿ ਉਹ ਵਿਸ਼ਵ ਪੱਧਰੀ ਸਟੈਂਡਰਡ ’ਤੇ ਖਰੀ ਨਹੀਂ ਉਤਰੀ ਸੀ। ਸ੍ਰੀ ਠਾਕੁਰ ਨੇ ਟਵੀਟ ਕੀਤਾ ਕਿ ਲੈਬਾਰਟਰੀ ਦੀ ਮਾਨਤਾ ਬਹਾਲ ਹੋਣ ਨਾਲ ਖੇਡਾਂ ਦੇ ਖੇਤਰ ਵਿੱਚ ਉੱਚੀਆਂ ਪੁਲਾਘਾਂ ਪੁੱਟਣ ਲਈ ਭਾਰਤ ਦੇ ਯਤਨਾਂ ਨੂੰ ਹੁਲਾਰਾ ਮਿਲੇਗਾ।