ਨਵੀਂ ਦਿੱਲੀ:ਵਿਸ਼ਵ ਬੈਡਮਿੰਟਨ ਫੈਡਰੇਸ਼ਨ ਨੇ ਦੱਸਿਆ ਕਿ ਭਾਰਤ 2026 ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰੇਗਾ। ਭਾਰਤ ਨੇ 2023 ਵਿੱਚ ਸੁਦੀਰਮਨ ਕੱਪ ਦੀ ਮੇਜ਼ਬਾਨੀ ਕਰਨੀ ਸੀ ਪਰ ਬੀਡਬਲਯੂਐੱਫ ਨੇ ਇਹ ਵਿਸ਼ਵ ਮਿਸ਼ਰਤ ਟੀਮ ਚੈਂਪੀਅਨਸ਼ਿਪ ਚੀਨ ਵਿੱਚ ਕਰਵਾਉਣ ਦਾ ਫ਼ੈਸਲਾ ਲਿਆ। ਚੀਨ ਵਿੱਚ ਕਰੋਨਾ ਕਾਰਨ ਪੈਦਾ ਹੋਏ ਹਾਲਾਤ ਦੇਖਦਿਆਂ ਇਸ ਸਾਲ ਦਾ ਸੁਦੀਰਮਨ ਕੱਪ ਚੀਨ ਦੀ ਜਗ੍ਹਾ ਫਿਨਲੈਂਡ ਦੇ ਵਾਂਤਾ ਵਿੱਚ ਹੋਵੇਗਾ।