ਸੰਯੁਕਤ ਰਾਸ਼ਟਰ, 17 ਜੁਲਾਈ-ਭਾਰਤ ਵਿਚ ਦੁਨੀਆ ਦੇ ਅਜਿਹੇ ਸਭ ਤੋਂ ਵੱਧ ਬੱਚੇ ਹਨ, ਜਿਨ੍ਹਾਂ ਨੂੰ ਕੋਵਿਡ-19 ਮਹਾਮਾਰੀ ਦੇ ਕਾਰਨ ਸਾਲ 2020 ਵਿੱਚ ਡਿਪਥੀਰੀਆ-ਟੈਟਨਸ-ਪਰਟੂਸਿਸ (ਡੀਟੀਪੀ) ਟੀਕੇ ਦੀ ਪਹਿਲੀ ਖੁਰਾਕ ਨਹੀਂ ਲੱਗੀ। ਇਹ ਜਾਣਕਾਰੀ ਸੰਯੁਕਤ ਰਾਸ਼ਟਰ ਨੇ ਦਿੱਤੀ। ਵਿਸ਼ਵ ਸੰਗਠਨ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਪਿਛਲੇ ਸਾਲ ਦੁਨੀਆ ਦੇ 2.3 ਕਰੋੜ ਬੱਚਿਆਂ ਨੂੰ ਕੋਵਿਡ-19 ਦੇ ਕਾਰਨ ਪੈਦਾ ਹੋਈ ਸਥਿਤੀ ਕਾਰਨ ਇਹ ਟੀਕਾ ਨਹੀਂ ਲੱਗਿਆ। ਸਾਲ 2009 ਤੋਂ ਹੁਣ ਤੱਕ ਦੇ ਬੱਚਿਆਂ ਦੀ ਇਹ ਸਭ ਤੋਂ ਵੱਧ ਸੰਖਿਆ ਹੈ ਅਤੇ 2019 ਦੇ ਮੁਕਾਬਲੇ 37 ਲੱਖ ਵਧੇਰੇ ਹਨ। ਸੰਯੁਕਤ ਰਾਸ਼ਟਰ ਨੇ ਕਿਹਾ ਕਿ ਭਾਰਤ ਵਿਚ ਦੁਨੀਆ ਵਿਚ ਸਭ ਤੋਂ ਵੱਧ ਬੱਚੇ ਹਨ, ਜਿਨ੍ਹਾਂ ਨੂੰ ਡੀਟੀਪੀ ਟੀਕੇ ਦੀ ਪਹਿਲੀ ਖੁਰਾਕ ਨਹੀਂ ਮਿਲੀ। ਭਾਰਤ ਵਿਚ 14 ਮਿਲੀਅਨ ਬੱਚਿਆਂ ਨੂੰ 2019 ਵਿਚ ਡੀਟੀਪੀ-1 ਟੀਕੇ ਦੀ ਪਹਿਲੀ ਖੁਰਾਕ ਨਹੀਂ ਲੱਗੀ ਤੇ ਇਹ ਗਿਣਤੀ 2020 ਵਿਚ ਵੱਧ ਕੇ 30 ਲੱਖ ਹੋ ਗਈ।