ਵਾਸ਼ਿੰਗਟਨ, 4 ਜਨਵਰੀ

ਅਮਰੀਕਾ ਦੀ ਨਾਮੀ ਡਰੋਨ ਨਿਰਮਾਤਾ ਕੰਪਨੀ ਜਨਰਲ ਐਟੋਮਿਕਸ ਨੇ ਭਾਰਤ ਵਿੱਚ ਮਨੁੱਖ ਰਹਿਤ ਜਹਾਜ਼ਾਂ ਦੇ ਲੈਂਡਿੰਗ ਯੰਤਰ ਅਤੇ ਕਲਪੁਰਜ਼ੇ ਬਣਾਉਣ ਲਈ ਦੇਸ਼ ਦੀ ਪ੍ਰਮੁੱਖ ਕੰਪਨੀ ਨਾਲ ਸਾਂਝੇਦਾਰੀ ਦਾ ਐਲਾਨ ਕੀਤਾ ਹੈ। ਇਸ ਕਦਮ ਨਾਲ ਭਾਰਤ ਵਿੱਚ ਅਤਿ-ਆਧੁਨਿਕ ਡਰੋਨਾਂ ਦੇ ਨਿਰਮਾਣ ਲਈ ਈਕੋਸਿਸਟਮ ਵਿਕਸਤ ਕਰਨ ਵਿੱਚ ਮਦਦ ਦੀ ਉਮੀਦ ਹੈ। ਜਨਰਲ ਐਟੋਮਿਕਸ ਗਲੋਬਲ ਕਾਰਪੋਰੇਸ਼ਨ ਦੇ ਮੁੱਖ ਕਾਰਜਕਾਰੀ ਵਿਵੇਕ ਲਾਲ ਨੇ ਕਿਹਾ, ‘ਜੀੲੇ-ਏਐੱਸਆਈ ਮਨੁੱਖ ਰਹਿਤ ਜਹਾਜ਼ ਦੇ ਪੁਰਜ਼ਿਆਂ ਦੇ ਨਿਰਮਾਣ ਦੀ ਦਿਸ਼ਾ ਵਿੱਚ ਭਾਰਤ ਫੋਰਜ ਨਾਲ ਕੰਮ ਕਰਨ ਲਈ ਉਤਸ਼ਾਹਿਤ ਹੈ।