ਪੇਈਚਿੰਗ, 14 ਜਨਵਰੀ

ਚੀਨੀ ਕਸਟਮਜ਼ ਦੇ ਅੰਕੜਿਆਂ ਅਨੁਸਾਰ 2022 ਵਿੱਚ ਭਾਰਤ ਅਤੇ ਚੀਨ ਵਿਚਾਲੇ ਵਪਾਰ 135.98 ਅਰਬ ਡਾਲਰ ਦੇ ਸਭ ਤੋਂ ਉੱਚੇ ਪੱਧਰ ਨੂੰ ਛੂਹ ਗਿਆ ਹੈ। ਦੂਜੇ ਪਾਸੇ ਭਾਰਤ ਦਾ ਵਪਾਰ ਘਾਟਾ ਪਹਿਲੀ ਵਾਰ 100 ਅਰਬ ਡਾਲਰ ਦੇ ਪਾਰ ਪਹੁੰਚ ਗਿਆ ਹੈ।ਅੰਕੜਿਆਂ ਅਨੁਸਾਰ ਭਾਰਤ ਅਤੇ ਚੀਨ ਵਿਚਾਲੇ ਦੁਵੱਲਾ ਵਪਾਰ ਪਿਛਲੇ ਸਾਲ ਤੋਂ 8.4 ਫੀਸਦੀ ਦੇ ਵਾਧੇ ਨਾਲ 135.98 ਅਰਬ ਡਾਲਰ ’ਤੇ ਪਹੁੰਚ ਗਿਆ ਹੈ। ਭਾਰਤ ਵੱਲੋਂ 118.5 ਅਰਬ ਡਾਲਰ ਦੀ ਦਰਾਮਦ ਕੀਤੀ ਗਈ ਹੈ। 2022 ਵਿੱਚ ਭਾਰਤ ਤੋਂ ਚੀਨ ਦੀ ਦਰਾਮਦ ਘਟ ਕੇ 17.48 ਫੀਸਦੀ ਰਹਿ ਗਈ ਹੈ। 2022 ਵਿੱਚ ਵਪਾਰ ਘਾਟਾ ਵੱਧ ਕੇ 101.02 ਬਿਲੀਅਨ ਡਾਲਰ ਪਹੁੰਚ ਗਿਆ। 2021 ਵਿੱਚ ਇਹ 69.38 ਅਰਬ ਡਾਲਰ ਸੀ।