ਨਵੀਂ ਦਿੱਲੀ, 6 ਅਗਸਤ

ਭਾਰਤ ਅਤੇ ਚੀਨ ਵਿਚਾਲੇ ਵਧ ਰਹੇ ਤਣਾਅ ਦੇ ਮੱਦੇਨਜ਼ਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਵੀਰਵਾਰ ਨੂੰ ਚੀਨੀ ਮੋਬਾਈਲ ਫੋਨ ਕੰਪਨੀ ਵੀਵੋ ਨਾਲ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਆਉਣ ਵਾਲੇ ਸੀਜ਼ਨ ਲਈ ਮੁੱਖ ਸਪਾਂਸਰਸ਼ਿਪ ਸਮਝੌਤੇ ਨੂੰ ਮੁਅੱਤਲ ਕਰ ਦਿੱਤਾ ਹੈ। ਬੀਸੀਸੀਆਈ ਨੇ ਇਕ ਸੱਤਰ ਬਿਆਨ ਵਿੱਚ ਇਹ ਗੱਲ ਕਹੀ ਪਰ ਇਸ ਦੇ ਹੋਰ ਵੇਰਵੇ ਨਹੀਂ ਦਿੱਤੇ। ਵੀਵੋ ਨੇ 2018 ਤੋਂ 2022 ਤੱਕ ਪੰਜ ਸਾਲਾਂ ਲਈ 2190 ਕਰੋੜ ਰੁਪਏ (ਹਰ ਸਾਲ 440 ਕਰੋੜ ਰੁਪਏ) ਵਿੱਚ ਆਈਪੀਐਲ ਸਪਾਂਸਰਸ਼ਿਪ ਅਧਿਕਾਰ ਪ੍ਰਾਪਤ ਕੀਤੇ ਸਨ। ਬੀਸੀਸੀਆਈ ਦੇ ਆਪਣੇ ਸੰਵਿਧਾਨ ਅਨੁਸਾਰ ਨਵੇਂ ਮੁੱਖ ਸਪਾਂਸਰ ਲਈ ਟੈਂਡਰ ਪ੍ਰਕਿਰਿਆ ਸ਼ੁਰੂ ਹੋਣ ਦੀ ਸੰਭਾਵਨਾ ਹੈ।