ਚਟਗਾਂਵ, 17 ਦਸੰਬਰ

ਬੰਗਲਾਦੇਸ਼ ਨੇ ਭਾਰਤ ਖ਼ਿਲਾਫ਼ ਪਹਿਲੇ ਟੈਸਟ ਦੇ ਚੌਥੇ ਦਿਨ ਆਪਣੀ ਦੂਜੀ ਪਾਰੀ ਵਿੱਚ ਅੱਜ ਖੇਡ ਖਤਮ ਹੋਣ ਤੱਕ 6 ਵਿਕਟਾਂ ‘ਤੇ 2726 ਦੌੜਾਂ ਬਣਾ ਲਈਆਂ ਸਨ। ਮੇਜ਼ਬਾਨ ਟੀਮ ਵੱਲੋਂ ਜ਼ਾਕਿਰ ਹਸਨ ਲੈ 100 ਦੌੜਾਂ ਬਣਾਈਆਂ। ਬੰਗਲਾਦੇਸ਼ ਲਈ 513 ਦੌੜਾਂ ਦੇ ਟੀਚੇ ਨੂੰ ਹਾਸਲ ਕਰਨਾ ਮੁਸ਼ਕਲ ਹੈ। ਬੰਗਲਾਦੇਸ਼ ਨੇ ਪਹਿਲੀ ਪਾਰੀ ’ਚ 150 ਦੌੜਾਂ ਬਣਾਈਆਂ ਸਨ। ਭਾਰਤ ਨੇ ਪਹਿਲੀ ਪਾਰੀ ਵਿੱਚ 404 ਤੇ ਦੂਜੀ ਪਾਰੀ ’ਚ 258 ਦੌੜਾਂ ਬਣਾ ਕੇ ਪਾਰੀ ਐਲਾਨ ਦਿੱਤੀ ਸੀ।