ਨਵੀਂ ਦਿੱਲੀ, 3 ਜਨਵਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ 21ਵੀਂ ਸਦੀ ‘ਚ ਭਾਰਤ ਕੋਲ ਡਾਟਾ ਅਤੇ ਤਕਨਾਲੋਜੀ ਦੀ ਬਹੁਤਾਤ ਹੈ ਅਤੇ ਦੋਵਾਂ ‘ਚ ਭਾਰਤ ਦੇ ਵਿਗਿਆਨ ਨੂੰ ਹੋਰ ਉਚਾਈਆਂ ‘ਤੇ ਲਿਜਾਣ ਦੀ ਤਾਕਤ ਹੈ। ਤੁਕਾਡੋਜੀ ਮਹਾਰਾਜ ਯੂਨੀਵਰਸਿਟੀ ਨਾਗਪੁਰ ਵਿਖੇ 108ਵੀਂ ਇੰਡੀਅਨ ਸਾਇੰਸ ਕਾਂਗਰਸ (ਆਈਐੱਸਸੀ) ਨੂੰ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਭਾਰਤ ਵਿਗਿਆਨ ਦੇ ਖੇਤਰ ਵਿੱਚ ਤੇਜ਼ੀ ਨਾਲ ਦੁਨੀਆ ਦੇ ਸਿਖਰਲੇ ਦੇਸ਼ਾਂ ਵਿੱਚੋਂ ਇੱਕ ਬਣ ਰਿਹਾ ਹੈ ਅਗਲੇ 25 ਸਾਲਾਂ ਵਿੱਚ ਭਾਰਤ ਜਿਸ ਉਚਾਈ ’ਤੇ ਹੋਵੇਗਾ ਉਸ ਤੱਕ ਪਹੁੰਚਣ ਵਿੱਚ ਵਿਗਿਆਨ ਵੱਡੀ ਭੂਮਿਕਾ ਨਿਭਾਏਗਾ।