ਨਵੀਂ ਦਿੱਲੀ : ਭਾਰਤ ਅੰਡਰ-15 ਲੜਕਿਆਂ ਨੇ ਕਾਠਮਾਂਡੂ ਵਿਚ ਚਲ ਰਹੀ ਅੰਡਰ-15 ਸੈਫ ਫੁੱਟਬਾਲ ਚੈਂਪੀਅਨਸ਼ਿਪ ‘ਚ ਭੁਟਾਨ ਨੂੰ ਆਖਰੀ ਗਰੁਪ ਲੀਗ ਮੈਚ ‘ਚ 4-0 ਨਾਲ ਹਰਾ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ। ਕਾਠਮਾਂਡੂ ਦੇ ਏ. ਐੱਨ. ਐੱਫ. ਏ. ਕਾਂਪਲੈਕਸ ਵਿਚ ਚਲ ਚੈਂਪੀਅਨਸ਼ਿਵ ਵਿਚ ਸ਼ੁਭੋ ਪਾਲ ਤੋਂ ਇਲਾਵਾ 2 ਹੋਰ ਖਿਡਾਰਨੀ ਸ਼ੁਭਾ ਕੁਸ਼ਾਂਗ ਤੇ ਅਮਾਨ ਨੇ 1-1 ਗੋਲ ਕੀਤਾ। ਭਾਰਤ ਨੇ ਪਹਿਲੇ ਹਾਫ ਵਿਚ 1-0 ਦੀ ਬੜ੍ਹਤ ਬਣਾਈ। ਸ਼ੁਭੋ ਨੇ ਪੈਨਲਟੀ ‘ਤੇ ਗੋਲ ਕਰ ਕੇ ਭਾਰਤ ਨੂੰ ਚੌਥੇ ਮਿੰਟ ਵਿਚ ਹੀ ਸ਼ੁਰੂਆਤੀ ਬੜ੍ਹਤ ਦਿਵਾ ਦਿੱਤੀ। ਉਸ ਨੇ ਭੁਟਾਨੀ ਗੋਲਕੀਪਰ ਗਾਏਲਸ਼ੇਨ ਡੋਰਜੀ ਨੂੰ ਚਕਮਾ ਦਿੰਦੇ ਹੋਏ ਸਿੱਧਾ ਹੀ ਗੇਂਦ ਨੂੰ ਨੈੱਟ ਤੱਕ ਪਹੁੰਚਾ ਦਿੱਤਾ। ਕੁਸ਼ਾਂਗ ਨੂੰ ਆਸਾਨ ਗੇਂਦ ਮਿਲੀ ਅਤੇ ਉਸ ਨੇ ਬਾਕਸ ਦੇ ਕਾਰਨਰ ਵਿਚ ਗੇਂਦ ਨੂੰ ਪਹੁੰਚਾ ਕੇ ਮੈਚ ਵਿਚ ਆਪਣਾ ਦੂਜਾ ਗੋਲ ਕਰ ਦਿੱਤਾ। ਮੈਚ ਦੇ 83ਵੇਂ ਮਿੰਟ ਵਿਚ ਸ਼ੁਭੋ ਨੇ ਆਪਣਾ ਗੋਲ ਕਰ ਦਿੱਤਾ। ਆਮਾਨ ਨੇ 89ਵੇਂ ਮਿੰਟ ਵਿਚ ਭਾਰਤ ਦਾ ਚੌਥਾ ਗੋਲ ਕੀਤਾ।