ਨਵੀਂ ਦਿੱਲੀ, 11 ਸਤੰਬਰ

ਭਾਰਤ ਅਤੇ ਆਸਟਰੇਲੀਆ ਨੇ ਅੱਜ ਰੱਖਿਆ ਅਤੇ ਵਿਦੇਸ਼ ਮੰਤਰਾਲਿਆਂ ਦੇ ਪੱਧਰ ’ਤੇ ਉੱਚ ਪੱਧਰੀ ਗੱਲਬਾਤ ਸ਼ੁਰੂ ਕੀਤੀ। ਇਸ ਦਾ ਉਦੇਸ਼ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਚੀਨ ਦੇ ਵਧਦੇ ਫੌਜੀ ਦਬਾਅ ਦੇ ਮੱਦੇਨਜ਼ਰ ਦੋਵਾਂ ਦੇਸ਼ਾਂ ਵਿੱਚ ਸਮੁੱਚੇ ਰੱਖਿਆ ਅਤੇ ਰਣਨੀਤਿਕ ਸਹਿਯੋਗ ਨੂੰ ਹੋਰ ਵਧਾਉਣਾ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕ੍ਰਮਵਾਰ ਆਪਣੇ ਆਸਟਰੇਲਿਆਈ ਹਮਰੁਤਬਾ ਮੈਰਿਸ ਪਾਇਨੇ ਅਤੇ ਪੀਟਰ ਡੱਟਨ ਨਾਲ ਇੱਥੇ ‘ਟੂ ਪਲੱਸ-ਟੂ’ ਗੱਲਬਾਤ ਕੀਤੀ।