ਮੁੰਬਈ, 4 ਫਰਵਰੀ

ਕ੍ਰਿਕਟਰ ਵਿਰਾਟ ਕੋਹਲੀ ਸਾਲ 2020 ਵਿਚ ਲਗਾਤਾਰ ਚੌਥੇ ਸਾਲ ਸਭ ਤੋਂ ਮਹਿੰਗੀ ਸੈਲੀਬ੍ਰਿਟੀ ਰਿਹਾ। ਉਸ ਦਾ ਬ੍ਰਾਂਡ ਮੁੱਲ 23.70 ਕਰੋੜ ਅਮਰੀਕੀ ਡਾਲਰ ਰਿਹਾ। ਦੇਸ਼ ਦੀਆਂ ਦਸ ਸਿਖਰਲੀਆਂ ਸੈਲੀਬ੍ਰਿਟੀ ਵਿਚ 9 ਫਿਲਮ ਹਸਤੀਆਂ ਹਨ ਜਦ ਕਿ ਕੋਹਲੀ ਹੀ ਸਿਰਫ ਫਿਲਮ ਨਗਰੀ ਤੋਂ ਬਾਹਰਲਾ ਹੈ। 11.89 ਕਰੋੜ ਅਮਰੀਕੀ ਡਾਲਰ ਨਾਲ ਅਕਸ਼ੈ ਕੁਮਾਰ ਦੂਜੇ ਤੇ 10.29 ਕਰੋੜ ਡਾਲਰ ਨਾਲ ਰਣਵੀਰ ਸਿੰਘ ਤੀਜੇ ਸਥਾਨ ’ਤੇ ਹੈ।5.11 ਕਰੋੜ ਡਾਲਰ ਨਾਲ ਸ਼ਾਹਰੁਖ਼ ਖ਼ਾਨ ਚੌਥੇ, ਦੀਪਿਕਾ ਪਾਦੁਕੋਨ 5.04 ਕਰੋੜ ਨਾਲ ਪੰਜਵੇਂ ਤੇ ਆਲੀਆ ਭੱਟ ਛੇਵੇਂ ਸਥਾਨ ’ਤੇ ਹੈ।