ਨਿਊਯਾਰਕ, 9 ਦਸੰਬਰ

ਭਾਰਤੀ ਮੂਲ ਦੇ ਸਾਬਕਾ ਚੀਫ ਅਪਰੇਟਿੰਗ ਅਧਿਕਾਰੀ ਰਮੇਸ਼ ਸੰਨੀ ਬਲਵਾਨੀ ਨੂੰ ਧੋਖਾਧੜੀ ਦੇ ਮਾਮਲੇ ਵਿਚ 13 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਸ ’ਤੇ ਦੋਸ਼ ਲੱਗੇ ਹਨ ਕਿ ਉਸ ਨੇ ਮਰੀਜ਼ ਦੀ ਸਿਹਤ ਨੂੰ ਖਤਰੇ ਵਿੱਚ ਪਾਇਆ ਅਤੇ ਸਿਲੀਕਨ ਵੈਲੀ ਟਾਈਟਨ ਬਣਨ ਲਈ ਕੰਪਨੀ ਦੇ ਲੱਖਾਂ ਡਾਲਰਾਂ ਦੇ ਨਿਵੇਸ਼ਕਾਂ ਨੂੰ ਧੋਖਾ ਦਿੱਤਾ। ਇਸ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਜੁਲਾਈ ਵਿੱਚ ਇੱਕ ਜਿਊਰੀ ਨੇ 57 ਸਾਲਾ ਬਲਵਾਨੀ ਨੂੰ ਨਿਵੇਸ਼ਕਾਂ ਅਤੇ ਉਨ੍ਹਾਂ ਮਰੀਜ਼ਾਂ ਨੂੰ ਧੋਖਾ ਦੇਣ ਦੇ ਸਾਰੇ 12 ਸੰਗੀਨ ਮਾਮਲਿਆਂ ਵਿੱਚ ਦੋਸ਼ੀ ਪਾਇਆ ਜਿਨ੍ਹਾਂ ਨੇ ਕੰਪਨੀ ਦੇ ਫਰਜ਼ੀ ਖੂਨ ਦੇ ਟੈਸਟਾਂ ਦੀ ਵਰਤੋਂ ਕੀਤੀ ਸੀ। ਅਮਰੀਕੀ ਅਟਾਰਨੀ ਸਟੈਫਨੀ ਹਿੰਡਸ ਨੇ ਕਿਹਾ ਕਿ ਬਲਵਾਨੀ ਨੂੰ ਕੈਲੀਫੋਰਨੀਆ ਵਿੱਚ 12 ਸਾਲ ਅਤੇ 11 ਮਹੀਨਿਆਂ ਦੀ ਸ਼ਜਾ ਸੁਣਾਈ ਗਈ ਜਿਸ ਨੇ ਖੂਨ ਵਿਸ਼ਲੇਸ਼ਣ ਰਿਪੋਰਟ ਨੂੰ ਗਲਤ ਢੰਗ ਨਾਲ ਪੇਸ਼ ਕਰਕੇ ਮਰੀਜ਼ ਦੀ ਸਿਹਤ ਨੂੰ ਖਤਰੇ ਵਿੱਚ ਪਾਇਆ। ਯੂਐਸ ਜ਼ਿਲ੍ਹਾ ਜੱਜ ਐਡਵਰਡ ਡੇਵਿਲਾ ਨੇ ਕਿਹਾ ਕਿ ਬਲਵਾਨੀ ਨੂੰ 155 ਮਹੀਨਿਆਂ ਦੀ ਕੈਦ ਦੀ ਸਜ਼ਾ ਤੋਂ ਇਲਾਵਾ ਰਿਹਾਈ ਤੋਂ ਬਾਅਦ ਤਿੰਨ ਸਾਲਾਂ ਦੀ ਨਿਗਰਾਨੀ ਹੇਠ ਰੱਖਿਆ ਜਾਵੇਗਾ।