ਲੰਡਨ:ਭਾਰਤੀ ਮੂਲ ਦੀ ਪ੍ਰਫੈਸਰ ਜੋਇਤਾ ਗੁਪਤਾ ਉਨ੍ਹਾਂ ਦੋ ਵਿਗਿਆਨੀਆਂ ਵਿੱਚ ਸ਼ਾਮਲ ਹੈ ਜਿਨ੍ਹਾਂ ਦੀ ਚੋਣ ਵੱਕਾਰੀ ਸਪਿਨੋਜ਼ਾ ਪੁਰਸਕਾਰ, ਜਿਸ ਨੂੰ ‘ਡੱਚ ਨੋਬੇਲ ਪੁਰਸਕਾਰ’ ਵਜੋਂ ਵੀ ਜਾਣਿਆਂ ਜਾਂਦਾ ਹੈ, ਲਈ ਹੋਈ ਹੈ। ਅੱਜ ਇਹ ਐਲਾਨ ਕੀਤਾ ਗਿਆ। ਡੱਚ ਰਿਸਰਚ ਕੌਂਸਲ ਨੇ ਕਿਹਾ ਕਿ ਜੋਇਤਾ ਗੁਪਤਾ, ਜੋ ਕਿ ਯੂਨੀਵਰਸਿਟੀ ਆਫ ਐਮਸਟਰਡਮ ਵਿੱਚ ਵਾਤਾਵਰਨ ਵਿਕਾਸ ਸਬੰੰਧੀ ਪ੍ਰੋਫੈਸਰ ਹਨ, ਨੂੰ ਸਰਵੋਤਮ, ਮੋਹਰੀ ਅਤੇ ਪ੍ਰੇਰਨਦਾਇਕ ਵਿਗਿਆਨਕ ਕੰਮਾਂ ਲਈ ਇਹ ਪੁਰਸਕਾਰ ਮਿਲਿਆ।