ਵਾਸ਼ਿੰਗਟਨ, 17 ਦਸੰਬਰ
ਭਾਰਤੀ ਮੂਲ ਦੀ ਅਮਰੀਕੀ ਨਾਗਰਿਕ ਤੇ ਲੈਬ ਮਾਲਿਕ ਮੀਨਲ ਪਟੇਲ ਨੂੰ ਅਟਲਾਂਟਾ ਵਿਚ 44.75 ਕਰੋੜ ਡਾਲਰ ਦੇ ਮੈਡੀਕਲ ਬੀਮੇ ’ਚ ਘਪਲੇ ਦਾ ਦੋਸ਼ੀ ਠਹਿਰਾਇਆ ਗਿਆ ਹੈ ਪਟੇਲ ਨੂੰ 7 ਮਾਰਚ 2023 ਨੂੰ ਸਜ਼ਾ ਸੁਣਾਈ ਜਾਵੇਗੀ ਅਤੇ ਉਸ ਨੂੰ ਵੱਧ ਤੋਂ ਵੱਧ 20 ਸਾਲ ਕੈਦ ਦੀ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ।