ਬਿਊਨਸ ਆਇਰਸ: ਭਾਰਤੀ ਮਹਿਲਾ ਹਾਕੀ ਟੀਮ ਵਧੀਆ ਪ੍ਰਦਰਸ਼ਨ ਕਰਨ ਦੇ ਬਾਵਜੂਦ ਕਰੀਬੀ ਮੁਕਾਬਲੇ ਵਿੱਚ ਅੱਜ ਦੁਨੀਆ ਦੀ ਦੂਜੇ ਨੰਬਰ ਦੀ ਟੀਮ ਅਰਜਨਟੀਨਾ ਤੋਂ 2-3 ਨਾਲ ਹਾਰ ਗਈ। ਅਰਜਨਟੀਨਾ ਦੀ ਟੀਮ ਮਿਸ਼ੇਲਾ ਰੇਟੇਗੀ ਦੇ ਗੋਲ ਨਾਲ 25ਵੇਂ ਮਿੰਟ ਵਿੱਚ ਮੁਕਾਬਲੇ ’ਚ ਅੱਗੇ ਨਿਕਲ ਗਈ ਸੀ। ਇਸ ਮਗਰੋਂ ਭਾਰਤ ਲਈ ਸ਼ਰਮੀਲਾ ਨੇ 34ਵੇਂ ਅਤੇ ਗੁਰਜੀਤ ਕੌਰ ਨੇ 40ਵੇਂ ਮਿੰਟ ਵਿੱਚ ਗੋਲ ਕੀਤੇ। ਅਰਜਨਟੀਨਾ ਨੇ ਹਾਲਾਂਕਿ ਆਖ਼ਰੀ ਕੁਆਰਟਰ ਵਿੱਚ ਵਾਪਸੀ ਕੀਤੀ ਅਤੇ ਅਗਸਟੀਨਾ ਗੋਰਜ਼ੇਲਾਨੀ ਨੇ 50ਵੇਂ ਅਤੇ ਗਰਾਨਾਟੋ ਮਾਰੀਆ ਨੇ 57ਵੇਂ ਮਿੰਟ ਵਿੱਚ ਗੋਲ ਕਰ ਕੇ ਟੀਮ ਨੂੰ ਜਿੱਤ ਦਿਵਾਈ। ਭਾਰਤ ਦੇ ਚੀਫ਼ ਕੋਚ ਸ਼ੋਰਡ ਮਾਰਿਨ ਨੇ ਕਿਹਾ, ‘ਅਸੀਂ ਜਿੱਤ ਦੇ ਕਰੀਬ ਸਾਂ ਪਰ ਅਰਜਨਟੀਨਾ ਵਰਗੇ ਵਿਰੋਧੀ ਦੇ ਸਾਹਮਣੇ ਆਖ਼ਰੀ ਸਿਟੀ ਵੱਜਣ ਤਕ ਕੇਂਦਰਿਤ ਰਹਿਣਾ ਜ਼ਰੂਰੀ ਸੀ।