ਲੰਡਨ, 9 ਜੂਨ
ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਆਪਣੀ ਰਾਸ਼ਟਰੀ ਟੀਮ ਦੇ ਸੀਮਤ ਓਵਰਾਂ ਦੇ ਕਪਤਾਨ ਈਓਨ ਮੌਰਗਨ ਅਤੇ ਵਿਕਟਕੀਪਰ ਬੱਲੇਬਾਜ਼ ਜੋਸ ਬਟਲਰ ਵੱਲੋਂ ਕਥਿਤ ਨਸਲੀ ਟਿੱਪਣੀ ਕਰਕੇ ਭਾਰਤੀਆਂ ਦਾ ਮਜ਼ਾਕ ਉਡਾਉਣ ਦੇ ਮਾਮਲੇ ਦੀ ਜਾਂਚ ਕਰ ਰਿਹਾ ਹੈ। ਬੋਰਡ ਨੇ ਖੁਲਾਸਾ ਕੀਤਾ ਕਿ ਪੂਰੀ ਜਾਂਚ ਤੋਂ ਬਾਅਦ ਦੋਸ਼ ਸਾਬਤ ਹੋਣ ’ਤੇ ਢੁਕਵੀਂ ਕਾਰਵਾਈ ਕੀਤੀ ਜਾਵੇਗੀ।