ਦੁਬਈ, 12 ਨਵੰਬਰ

ਭਾਰਤੀ ਕ੍ਰਿਕਟ ਟੀਮ ਬੁੱਧਵਾਰ ਨੂੰ ਦੋ ਮਹੀਨਿਆਂ ਦੇ ਲੰਬੇ ਦੌਰੇ ਲਈ ਆਸਟਰੇਲੀਆ ਲਈ ਰਵਾਨਾ ਹੋ ਗਈ। ਦੋ ਸਾਲ ਪਹਿਲਾਂ ਭਾਰਤ ਨੇ ਉਥੇ ਟੈਸਟ ਲੜੀ ਦੀ ਇਤਿਹਾਸਕ ਜਿੱਤ ਪ੍ਰਾਪਤ ਕੀਤੀ ਸੀ। ਬੀਸੀਸੀਆਈ ਨੇ ਟੀਮ ਦੀ ਰਵਾਨਗੀ ਬਾਰੇ ਜਾਰੀ ਕੀਤੀਆਂ ਤਸਵੀਰਾਂ ਵਿੱਚ ਖਿਡਾਰੀ ਕੋਵਿਡ-19 ਮਹਾਂਮਾਰੀ ਦੇ ਕਾਰਨ ਪੀਪੀਈ ਕਿੱਟਾਂ ਵਿੱਚ ਨਜ਼ਰ ਆ ਰਹੇ ਹਨ। ਭਾਰਤੀ ਟੀਮ ਸਿਡਨੀ ‘ਚ 14 ਦਿਨਾਂ ਲਈ ਇਕਾਂਤਵਾਸ ਵਿੱਚ ਰਹੇਗੀ। ਟੀਮ ਉਥੇ ਤਿੰਨ ਇਕ ਦਿਨਾਂ, ਤਿੰਨ ਟੀ-20 ਅਤੇ ਚਾਰ ਟੈਸਟ ਮੈਚ ਖੇਡੇਗੀ।