ਕੋਲਕਾਤਾ, 28 ਦਸੰਬਰ

ਬੀਸੀਸੀਆਈ ਦੇ ਪ੍ਰਧਾਨ ਅਤੇ ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਕਰੋਨਾ ਪਾਜ਼ੇਟਿਵ ਹੋਣ ਮਗਰੋਂ ਇਸ ਸ਼ਹਿਰ ਦੇ ਹਸਪਤਾਲ ਵਿੱਚ ਦਾਖਲ ਹਨ। ਗਾਂਗੁਲੀ ਨੂੰ ਕਰੋਨਾ ਦੀਆਂ ਦੋਵੇਂ ਵੈਕਸੀਨ ਲੱਗੀਆਂ ਹੋਈਆਂ ਹਨ। ਆਰਟੀ-ਪੀਸੀਆਰ ਟੈਸਟ ਦੇ ਪਾਜ਼ੇਟਿਵ ਆਉਣ ਤੋਂ ਬਾਅਦ 49 ਸਾਲਾ ਗਾਂਗੁਲੀ ਨੂੰ ਸੋਮਵਾਰ ਦੇਰ ਰਾਤ ਹਸਪਤਾਲ ਲਿਜਾਇਆ ਗਿਆ।