ਮੁੰਬੲੀ, 30 ਜੂਨ
ਨੈਸ਼ਨਲਿਸਟ ਕਾਂਗਰਸ ਪਾਰਟੀ ਦੀ ਕਾਰਜਕਾਰੀ ਪ੍ਰਧਾਨ ਸੁਪ੍ਰਿਆ ਸੂਲੇ ਨੇ ਅੱਜ ਇੱਥੇ ਦੋਸ਼ ਲਾਇਆ ਕਿ ਭਾਜਪਾ ੳੁਨ੍ਹਾਂ ਦੇ ਪਿਤਾ ਸ਼ਰਦ ਪਵਾਰ ਅਤੇ ਚਚੇਰੇ ਭਰਾ ਅਜੀਤ ਪਵਾਰ ਤੋਂ ਪ੍ਰੇਸ਼ਾਨ ਸੀ। ਬਾਰਾਮਤੀ ਤੋਂ ਲੋਕ ਸਭਾ ਸੰਸਦ ਮੈਂਬਰ ਸੁਪ੍ਰਿਆ ਸੂਲੇ ਨੇ ਮਹਾਰਾਸ਼ਟਰ ਦੇ ਸੱਤਾਧਾਰੀ ਗੱਠਜੋਡ਼ ਵਿੱਚ ਸ਼ਾਮਲ ਭਾਜਪਾ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਭਗਵਾਂ ਪਾਰਟੀ ਕੋਲ ਦੇਸ਼ ਜਾਂ ਸੂਬੇ ਲੲੀ ਕੋੲੀ ਦ੍ਰਿਸ਼ਟੀਕੋਣ ਨਹੀਂ ਹੈ। ੳੁਨ੍ਹਾਂ ਜਨਮ ਦਿਨ ਮੌਕੇ ਵਧਾੲੀ ਦੇਣ ਆਏ ਪਾਰਟੀ ਵਰਕਰਾਂ ਨਾਲ ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਕੇਂਦਰ ਤੇ ਸੂਬੇ ਦੀ ਸਿਆਸਤ ਮੇਰੇ ਪਿਤਾ ਤੇ ਭਰਾ (ਐੱਨਸੀਪੀ ਨੇਤਾ ਅਜੀਤ ਪਵਾਰ) ਦੁਆਲੇ ਘੁੰਮਦੀ ਹੈ। ਭਾਜਪਾ ੳੁਨ੍ਹਾਂ ਤੋਂ ਇੰਨੀ ਪ੍ਰੇਸ਼ਾਨ ਹੈ ਕਿ ੳੁਸ ਕੋਲ ਦੇਸ਼ ਅਤੇ ਸੂੁਬੇ ਦੇ ਵਿਕਾਸ ਲੲੀ ਕੋੲੀ ਦ੍ਰਿਸ਼ਟੀਕੋਣ ਤਿਆਰ ਕਰਨ ਦਾ ਸਮਾਂ ਨਹੀਂ ਹੈ। ੳੁਹ ਮਹਿੰਗਾੲੀ ਕਿਵੇਂ ਘੱਟ ਕਰਨਗੇ ਅਤੇ ਰੁਜ਼ਗਾਰ ਕਿਵੇਂ ਪੈਦਾ ਕਰਨਗੇ?’’ ਸੂਲੇ ਤੋਂ ਨਵੰਬਰ 2019 ਦੀ ਥੋਡ਼੍ਹੇ ਸਮੇਂ ਲੲੀ ਬਣੀ ਭਾਜਪਾ-ਅਜੀਤ ਪਵਾਰ ਸਰਕਾਰ ਸਬੰਧੀ ੳੁਪ ਮੁੱਖ ਮੰਤਰੀ ਦਵੇਂਦਰ ਫਡ਼ਨਵੀਸ ਅਤੇ ਐੱਨਸੀਪੀ ਵਿਚਾਲੇ ਚੱਲ ਰਹੀ ਸ਼ਬਦੀ ਜੰਗ ਬਾਰੇ ਸਵਾਲ ਪੁੱਛੇ ਗਏ ਸਨ। ੳੁਨ੍ਹਾਂ ਕਿਹਾ ਕਿ ਫਡ਼ਨਵੀਸ ਕੋਲ ਮਹਿੰਗਾੲੀ ਘੱਟ ਕਰਨ ਜਾਂ ਮਹਿਲਾ ਸੁਰੱਖਿਆ ਯਕੀਨੀ ਬਣਾੳੁਣ ਲੲੀ ਕੋੲੀ ਸਮਾਂ ਨਹੀਂ ਹੈ। ਸੂਲੇ ਨੇ ਕਿਹਾ, ‘‘ੳੁਹ (ਫਡ਼ਨਵੀਸ) ੲਿਨ੍ਹਾਂ ਮੁੱਦਿਆਂ ’ਤੇ ਹੀ ਬੋਲਣਾ ਚਾਹੁੰਦੇ ਹਨ, ਜੋ ਮੌਜੂਦਾ ਸੰਦਰਭ ਵਿੱਚ ਢੁੱਕਵੇਂ ਨਹੀਂ ਹਨ।’’ ਸੂਲੇ ਨੇ ਕਿਹਾ, ‘‘ਜਦੋਂ ਤੱਕ ਸ਼ਰਦ ਪਵਾਰ ਨੂੰ ਨਿਸ਼ਾਨਾ ਨਹੀਂ ਬਣਾਇਆ ਜਾਂਦਾ, ਕੋੲੀ ਖ਼ਬਰ ਹੀ ਨਹੀਂ ਹੁੰਦੀ।’’ ਫਡ਼ਨਵੀਸ ਨੇ ਹਾਲ ਹੀ ਵਿੱਚ ਦਾਅਵਾ ਕੀਤਾ ਸੀ ਕਿ ਪਵਾਰ 2019 ਵਿੱਚ ਭਾਜਪਾ ਨਾਲ ਸਰਕਾਰ ਬਣਾੳੁਣ ਲੲੀ ਸਹਿਮਤ ਹੋਏ ਸੀ ਪਰ ਫਿਰ ੳੁਹ ਪਿੱਛੇ ਹਟ ਗਏ।