ਨਵੀਂ ਦਿੱਲੀ, 10 ਦਸੰਬਰ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪ੍ਰਚਾਰ ਦੌਰਾਨ ਤਾਇਨਾਤ ‘ਭਾਰੀ ਭਾਜਪਾ ਮਸ਼ੀਨਰੀ’ ਨੇ ਐੱਮਸੀਡੀ ਚੋਣਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਹੁਣ ਤੱਕ ਲੜੀਆਂ ਸਭ ਤੋਂ ਵੱਧ ਮੁਸ਼ਕਲ ਚੋਣਾਂ ਬਣਾ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਨੇ ਪ੍ਰਚਾਰ ਕਰਨ ਲਈ ਮੀਡੀਆ ’ਤੇ ਦਬਾਅ ਪਾਇਆ। ਕੇਜਰੀਵਾਲ ਨੇ ਨਵੇਂ ਚੁਣੇ ਕੌਂਸਲਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘ਆਪ’ ‘ਹਾਂ ਪੱਖੀ’ ਸਿਆਸਤ ਕਰਦੀ ਹੈ।