ਮੁੰਬਈ: 9 ਨਵੰਬਰ
ਅਦਾਕਾਰ ਸ਼ਾਹਰੁਖ ਖਾਨ ਤੇ ਫਿਲਮ ਜ਼ੀਰੋ ਬਣਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਲਈ ਅੱਜ ਬੰਬੇ ਹਾਈ ਕੋਰਟ ਵਿਚ ਪਟੀਸ਼ਨ ਦਾਖਲ ਕੀਤੀ ਗਈ। ਵਕੀਲ ਅੰਮ੍ਰਿਤਪਾਲ ਸਿੰਘ ਖਾਲਸਾ ਨੇ ਕਿਹਾ ਕਿ ਇਸ ਫਿਲਮ ਨਾਲ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਜਿਸ ਕਰਕੇ ਪ੍ਰੋਡਿਊਸਰ ਗੌਰੀ ਖਾਨ ਤੇ ਕਰੁਨਾ ਬਡਵਾਲ, ਡਾਇਰੈਕਟਰ ਆਨੰਦ ਐਲ ਰਾਏ, ਰੈਡ ਚਿੱਲੀਜ਼ ਐਂਟਰਟੇਨਮੈਂਟ ਪ੍ਰਾਈਵੇਟ ਲਿਮਟਿਡ ਤੇ ਸੈਂਟਰਲ ਬੋਰਡ ਫਾਰ ਫਿਲਮ ਸਰਟੀਫਿਕੇਸ਼ਨ ਦੇ ਚੇਅਰਪਰਸਨ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ। ਇਸ ਫਿਲਮ ਦੇ ਟਰੇਲਰ ਵਿੱਚ ਸ਼ਾਹਰੁਖ ਖਾਨ ਨੇ ਗਲ ਵਿਚ ਪੰਜ ਸੌ ਦੇ ਨੋਟਾਂ ਦਾ ਹਾਰ ਤੇ ਗਲ ਵਿਚ ਗਾਤਰਾ ਪਾਇਆ ਹੋਇਆ ਹੈ। ਸ੍ਰੀ ਖਾਲਸਾ ਨੇ ਪਟੀਸ਼ਨ ਰਾਹੀਂ ਕਿਹਾ ਕਿ ਕਿਰਪਾਨ ਸਿਰਫ ਉਹੀ ਸਿੱਖ ਪਾ ਸਕਦਾ ਹੈ ਜਿਸ ਨੇ ਰਹਿਤ ਮਰਿਆਦਾ ਅਨੁਸਾਰ ਅੰਮ੍ਰਿਤ ਛਕਿਆ ਹੋਵੇ।