ਮੁੰਬਈ, 5 ਨਵੰਬਰ
ਪੰਕਜ ਤ੍ਰਿਪਾਠੀ ਇਕ ਫਿਰ ਆਪਣੀ ਨੌਸਰਬਾਜ਼ੀ ਬਾਰੇ ਫ਼ਿਲਮ ‘ਬੰਟੀ ਔਰ ਬਬਲੀ 2’ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ। ਉਹ ਫ਼ਿਲਮ ਵਿੱਚ ਪੁਲੀਸ ਅਫ਼ਸਰ ਜਟਾਯੂ ਸਿੰਘ ਦੀ ਭੂਮਿਕਾ ਵਿੱਚ ਨਜ਼ਰ ਆਏਗਾ ਜੋ ਨੌਸਰਬਾਜ਼ਾਂ ਦੇ ਦੋ ਧੜਿਆਂ ਦਾ ਆਪਸ ਵਿੱਚ ਝਗੜਾ ਕਰਵਾ ਦਿੰਦਾ ਹੈ। ਹਾਸੇ ਨਾਲ ਭਰਪੂਰ ਫ਼ਿਲਮ ‘ਬੰਟੀ ਔਰ ਬਬਲੀ2’ ਦੀ ਚੋਣ ਕਰਨਾ ਪੰਕਜ ਲਈ ਬਹੁਤ ਆਸਾਨ ਸੀ। ਇਸ ਫ਼ਿਲਮ ਦਾ ਹਿੱਸਾ ਬਣਨ ਲਈ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਅਦਾਕਾਰ ਨੇ ਆਖਿਆ,‘‘ਅਸਲ ਵਿੱਚ ਮੈਂ ਹਮੇਸ਼ਾਂ ਪਰਦੇ ’ਤੇ ਦਿਲਚਸਪ ਕਿਰਦਾਰ ਨਿਭਾਉਣ ਦੀ ਤਾਕ ਵਿੱਚ ਰਹਿੰਦਾ ਹਾਂ ਅਤੇ ਜਦੋਂ ਵਾਈਆਰਐੱਫ ਨੇ ‘ਬੰਟੀ ਔਰ ਬਬਲੀ2’ ਲਈ ਮੇਰੇ ਤੱਕ ਪਹੁੰਚ ਕੀਤੀ ਤਾਂ ਮੈਂ ਅਜਿਹੀ ਫ਼ਿਲਮ ਦੇ ਇੰਤਜ਼ਾਰ ਵਿੱਚ ਹੀ ਸੀ। ਮੈਂ ਕਾਮੇਡੀ ਕਰਨਾ ਚਾਹੁੰਦਾ ਹਾਂ ਜਿਸ ਨਾਲ ਦੇਸ਼ ਦੇ ਹਰ ਵਰਗ ਦੇ ਲੋਕਾਂ ਦਾ ਮਨੋਰੰਜਨ ਹੋਵੇ ਅਤੇ ਬੰਟੀ ਔਰ ਬਬਲੀ 2 ਦੀ ਕਹਾਣੀ ਅਜਿਹੀ ਹੀ ਹੈ। ਕਰੋਨਾ ਦੇ ਦੌਰ ’ਚੋਂ ਉਭਰ ਰਹੇ ਲੋਕ ਪੂਰੀ ਮੌਜ-ਮਸਤੀ ਕਰਨੀ ਚਾਹੁੰਦੇ ਹਨ ਅਤੇ ਇਹ ਫ਼ਿਲਮ ਉਨ੍ਹਾਂ ਦੀਆਂ ਉਮੀਦਾਂ ’ਤੇ ਖਰੀ ਉਤਰੇਗੀ।’’ ਇਸ ਫ਼ਿਲਮ ਦਾ ਨਿਰਦੇਸ਼ਨ ਵਰੁਣ ਵੀ. ਸ਼ਰਮਾ ਨੇ ਕੀਤਾ ਹੈ ਅਤੇ ਇਹ ਫ਼ਿਲਮ ਅਗਾਮੀ 19 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।