ਦਿਨਹਾਤਾ/ਕੋਲਕਾਤਾ, 17 ਜੂਨ
ਪੱਛਮੀ ਬੰਗਾਲ ਦੇ ਕੂਚ ਬੇਹਾਰ ਜ਼ਿਲ੍ਹੇ ਵਿੱੱਚ ਤ੍ਰਿਣਮੂਲ ਕਾਂਗਰਸ ਦੇ ਹਮਾਇਤੀਆਂ ਵੱਲੋਂ ਅੱਜ ਕੇਂਦਰੀ ਮੰਤਰੀ ਨਿਸ਼ਿਤ ਪ੍ਰਮਾਣਿਕ ਦੇ ਕਾਫ਼ਲੇ ’ਤੇ ਕਥਿਤ ਤੌਰ ’ਤੇ ਹਮਲਾ ਕੀਤਾ ਗਿਆ। ਦੂਜੇ ਪਾਸੇ ਸੱਤਾਧਾਰੀ ਪਾਰਟੀ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਿਜ ਕਰ ਦਿੱਤਾ। ਇਹ ਘਟਨਾ ਸਾਹਿਬਗੰਜ ਇਲਾਕੇ ਵਿੱਚ ਉਦੋਂ ਵਾਪਰੀ ਜਦੋਂ ਪ੍ਰਣਾਮਿਕ ਬਲਾਕ ਵਿਕਾਸ ਦਫ਼ਤਰ ਪੁੱਜ ਰਹੇ ਸਨ ਜਿੱਥੇ ਆਗਾਮੀ ਪੰਚਾਇਤ ਚੋਣਾਂ ਲਈ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਚੱਲ ਰਹੀ ਸੀ।