ਕੋਲਕਾਤਾ, 13 ਦਸੰਬਰ

ਬੰਗਾਲਾ ਅਦਾਕਾਰਾ ਆਰੀਆ ਬੈਨਰਜੀ, ਜਿਸ ਨੇ ਬਾਲੀਵੁੱਡ ਦੀਆਂ ਕਈ ਫਿਲਮਾਂ ਵਿੱਚ ਕੰਮ ਕੀਤਾ ਸੀ, ਦੀ ਲਾਸ਼ ਸ਼ੁੱਕਰਵਾਰ ਨੂੰ ਉਸ ਦੇ ਦੱਖਣੀ ਕੋਲਕਾਤਾ ਨਿਵਾਸ ਵਿੱਚ ਮਿਲੀ। ਪੁਲੀਸ ਨੇ ਉਸ ਦੇ ਤੀਜੀ ਮੰਜ਼ਿਲ ’ਤ ਸਥਿਤ ਅਪਾਰਟਮੈਂਟ ਦਾ ਦਰਵਾਜ਼ਾ ਤੋੜਿਆ ਅਤੇ ਦੇਖਿਆ ਕਿ 33 ਸਾਲਾ ਅਦਾਕਾਰਾ ਦੀ ਲਾਸ਼ ਬੈੱਡਰੂਮ ਵਿੱਚ ਪਈ ਸੀ। ਮਰਹੂਮ ਸਿਤਾਰਵਾਦਕ ਨਿਖਿਲ ਬੰਦੋਪਾਧਿਆਏ ਦੀ ਬੇਟੀ ਆਰੀਆ ਨੇ ‘ਦਿ ਡਰਟੀ ਪਿਕਚਰ’ (2011) ਤੋਂ ਇਲਾਵਾ ‘ਐੱਲਐੱਸਡੀ: ਲਵ ਸੈਕਸ ਐਂਡ ਧੋਖਾ (2010) ਅਤੇ ਹੋਰ ਫਿਲਮਾਂ ਵਿੱਚ ਕੰਮ ਕੀਤਾ ਸੀ।