ਸੁਨਕ ਨੇ ਆਕਸਫ਼ੋਰਡ, ਸਟੈਨਫ਼ੋਰਡ ਯੂਨੀਵਰਸਿਟੀਆਂ ’ਚ ਅਹੁਦੇ ਸੰਭਾਲੇ

ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਇਕ ਅਕਾਦਮਿਕ ਸਫ਼ਰ ਸ਼ੁਰੂ ਕਰ ਦਿਤਾ ਹੈ ਕਿਉਂਕਿ ਉਨ੍ਹਾਂ ਨੇ ਬ੍ਰਿਟੇਨ ਦੀ ਆਕਸਫ਼ੋਰਡ ਯੂਨੀਵਰਸਿਟੀ ਅਤੇ ਅਮਰੀਕਾ ਦੀ ਸਟੈਨਫ਼ੋਰਡ ਯੂਨੀਵਰਸਿਟੀ ਵਿਚ ਨਵੀਂ ਅਕਾਦਮਿਕ ਭੂਮਿਕਾਵਾਂ ਸੰਭਾਲ ਲਈਆਂ ਹਨ। ਇਹ ਸੰਸਥਾਵਾਂ ਉਨ੍ਹਾਂ ਲਈ ਨਵੀਆਂ ਨਹੀਂ ਹਨ, ਕਿਉਂਕਿ ਦੋਵੇਂ ਉਨ੍ਹਾਂ ਦੇ ਵਿਦਿਅਕ ਪਿਛੋਕੜ ਦਾ ਹਿੱਸਾ ਹਨ। ਆਕਸਫ਼ੋਰਡ ਵਿਖੇ, ਸੁਨਕ ਨੇ ਬਲਾਵਾਤਨਿਕ ਸਕੂਲ ਆਫ਼ ਗਵਰਨਮੈਂਟ ਵਿਚ ਵਰਲਡ ਲੀਡਰਜ਼ ਸਰਕਲ ਦੇ ਮੈਂਬਰ ਅਤੇ ਇਕ ਵਿਸ਼ੇਸ਼ ਫੈਲੋ ਦੇ ਰੂਪ ਵਿਚ ਵਿਸ਼ੇਸ਼ ਦਾਖ਼ਲ ਲਿਆ, ਜਿੱਥੇ ਉਹ ਵਿਸ਼ਵ ਆਰਥਕ ਅਤੇ ਸੁਰੱਖਿਆ ਮੁੱਦਿਆਂ ਦਾ ਸਾਹਮਣਾ ਕਰਨ ਵਾਲੀਆਂ ਪਹਿਲਕਦਮੀਆਂ ਵਿਚ ਸ਼ਾਮਲ ਹੋਏ।

ਇਸੇ ਤਰ੍ਹਾਂ ਸਟੈਨਫ਼ੋਰਡ ਯੂਨੀਵਰਸਿਟੀ ਦੇ ਹੂਵਰ ਇੰਸਟੀਚਿਊਟ ਨੇ ਸੁਨਕ ਦਾ ਵਿਲੀਅਮ ਸੀ ਐਡਵਰਡਜ਼ ਡਿਸਟਿੰਗੁਇਸ਼ਡ ਵਿਜ਼ਿਟਿੰਗ ਫੈਲੋ ਵਜੋਂ ਸਵਾਗਤ ਕੀਤਾ ਹੈ। ਅਪਣੀ ਫੈਲੋਸ਼ਿਪ ਦੌਰਾਨ, ਉਹ ਟਰਾਂਸ-ਐਟਲਾਂਟਿਕ ਸਬੰਧਾਂ, ਆਰਥਕ ਨੀਤੀਆਂ ਅਤੇ ਤਕਨੀਕੀ ਤਰੱਕੀ ’ਤੇ ਗੱਲ ਕਰਨਗੇ। ਸੁਨਕ ਨੇ ਇਨ੍ਹਾਂ ਵਿਸ਼ਵ ਪਧਰੀ ਅਕਾਦਮਿਕ ਕੇਂਦਰਾਂ ਵਿਚ ਅਗਾਂਹਵਧੂ ਖੋਜ ਵਿਚ ਯੋਗਦਾਨ ਪਾਉਣ ਲਈ ਇਕ ਮਜ਼ਬੂਤ ਵਚਨਬੱਧਤਾ ਪ੍ਰਗਟਾਈ ਹੈ।

ਸੁਨਕ ਨੇ ਇਕ ਬਿਆਨ ਵਿਚ ਕਿਹਾ, ‘ਬਲਾਵਾਤਨਿਕ ਅਤੇ ਹੂਵਰ ਦੋਵਾਂ ਨੇ ਸ਼ਾਨਦਾਰ ਕੰਮ ਕੀਤਾ ਹੈ ਕਿ ਕਿਵੇਂ ਅਸੀਂ ਅਪਣੇ ਸਮੇਂ ਦੀਆਂ ਆਰਥਕ ਅਤੇ ਸੁਰੱਖਿਆ ਚੁਨੌਤੀਆਂ ਨੂੰ ਪੂਰਾ ਕਰ ਸਕਦੇ ਹਾਂ ਅਤੇ ਅਪਣੇ ਸਮੇਂ ਦੇ ਤਕਨੀਕੀ ਮੌਕਿਆਂ ਦਾ ਫ਼ਾਇਦਾ ਕਿਵੇਂ ਉਠਾ ਸਕਦੇ ਹਾਂ।’ ਉਨ੍ਹਾਂ ਕਿਹਾ, ‘‘ਮੈਨੂੰ ਆਕਸਫ਼ੋਰਡ ਅਤੇ ਸਟੈਨਫ਼ੋਰਡ ਦੋਵਾਂ ਨਾਲ ਬਹੁਤ ਪਿਆਰ ਹੈ। ਮੈਂ ਬਹੁਤ ਖ਼ੁਸ਼ਮਿਸਤ ਹਾਂ ਕਿ ਮੈਂ ਦੋਵਾਂ ਵਿਚ ਪੜ੍ਹਈ ਕੀਤੀ। ਉਨ੍ਹਾਂ ਨੇ ਮੇਰੇ ਜੀਵਨ ਅਤੇ ਕਰੀਅਰ ਨੂੰ ਆਕਾਰ ਦਿਤਾ ਅਤੇ ਮੈਂ ਆਉਣ ਵਾਲੇ ਮਹੀਨਿਆਂ ਅਤੇ ਸਾਲਾਂ ਵਿਚ ਉਨ੍ਹਾਂ ਦੀ ਵਿਸ਼ਵ-ਪ੍ਰਮੁੱਖ ਖੋਜ ਵਿਚ ਯੋਗਦਾਨ ਪਾਉਣ ਲਈ ਉਤਸੁਕ ਹਾਂ।’’ ਬ੍ਰਿਟੇਨ ਦੀ ਪ੍ਰਮੁੱਖ ਯੂਨੀਵਰਸਿਟੀ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ 44 ਸਾਲਾ ਸੁਨਕ ਨੂੰ ਆਕਸਫ਼ੋਰਡ ਦੇ ਬਲਾਵਾਤਨਿਕ ਸਕੂਲ ਆਫ਼ ਗਵਰਨਮੈਂਟ ਵਿਚ ਵਿਸ਼ਵ ਲੀਡਰ ਸਰਕਲ ਅਤੇ ਡਿਸਟਿੰਗੂਇਸ਼ਡ ਫੈਲੋ ਦੇ ਰੂਪ ਵਿਚ ਸ਼ਾਮਲ ਕੀਤਾ ਗਿਆ ਹੈ।