ਨਵੀਂ ਦਿੱਲੀ, 7 ਸਤੰਬਰ
ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਇੱਕ ਨਾਬਾਲਗ ਪਹਿਲਵਾਨ ਵੱਲੋਂ ਦਰਜ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ’ਤੇ ਦਿੱਲੀ ਪੁਲੀਸ ਦੀ ਕਲੋਜ਼ਰ ਰਿਪੋਰਟ ਸਵੀਕਾਰ ਕਰਨ ਸਬੰਧੀ ਦਿੱਲੀ ਦੀ ੲਿੱਕ ਅਦਾਲਤ ਨੇ 6 ਅਕਤੂਬਰ ਨੂੰ ਫ਼ੈਸਲਾ ਸੁਣਾਏਗੀ।
ਵਧੀਕ ਸੈਸ਼ਨ ਜੱਜ ਛਵੀ ਕਪੂਰ, ਜਿਨ੍ਹਾਂ ਨੇ ਅੱਜ ਹੁਕਮ ਸੁਣਾਉਣਾ ਸੀ, ਨੇ ਇਹ ਕਹਿੰਦਿਆਂ ਮਾਮਲਾ ਮੁਲਤਵੀ ਕਰ ਦਿੱਤਾ ਕਿ ਹੁਕਮ ਤਿਆਰ ਨਹੀਂ ਹੈ। ਸਰਕਾਰੀ ਵਕੀਲ ਅਤੁੱਲ ਸ੍ਰੀਵਾਸਤਵ ਨੇ ਦੱਸਿਆ ਕਿ 1 ਅਗਸਤ ਨੂੰ ਇੱਕ ਚੈਂਬਰ ’ਚ ਸੁਣਵਾਈ ਦੌਰਾਨ ਨਾਬਾਲਗ ਪਹਿਲਵਾਨ ਨੇ ਅਦਾਲਤ ਨੂੰ ਕਿਹਾ ਸੀ ਕਿ ਉਹ ਕੇਸ ’ਚ ਦਿੱਲੀ ਪੁਲੀਸ ਦੀ ਜਾਂਚ ਤੋਂ ਸੰਤੁਸ਼ਟ ਹੈ ਅਤੇ ਉਸ ਨੇ ਪੁਲੀਸ ਵੱਲੋਂ ਦਾਖਲ ਕਲੋਜ਼ਰ ਰਿਪੋਰਟ ਦਾ ਵਿਰੋਧ ਨਹੀਂ ਕੀਤਾ ਸੀ।