ਬ੍ਰਹਮਪੁਰਾ ਦੇ ਕਦਮ ਨੂੰ ਦੱਸਿਆ ਪਾਰਟੀ ਵਿਰੋਧੀ, ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਸ਼ਾਜਿਸਾਂ ਦਾ ਲਾਇਆ ਦੋਸ਼। 

ਅਮ੍ਰਿਤਸਰ :  ਸ਼੍ਰੋਮਣੀ ਅਕਾਲੀ ਦਲ ਵਿਰੁੱਧੀ ਬਾਗੀ ਸੂਰਾਂ ਅਪਣਾਈ ਬੈਠੇ ਜਥੇਦਾਰ ਰਣਜੀਤ ਸਿੱਘ ਬ੍ਰਹਮਪੁਰਾ ਦੀਆਂ ਗਤੀਵਿਧੀਆਂ ਵਿਰੁੱਧ ਉਹਨਾਂ ਦੇ ਨਜ਼ਦੀਕੀ ਸਾਥੀਆਂ ਵੱਲੋਂ ਹੀ ਕਰੜਾ ਵਿਰੋਧ ਕਰਦਿਆਂ ਬ੍ਰਹਮਪੁਰਾ ਪਰਿਵਾਰ ਦੀਆਂ ਗੱਲਾਂ ਵਿੱਚ ਨਾਲ ਆਉਣ ਅਤੇ ਬ੍ਰਹਮਪੁਰਾ ਪਰਿਵਾਰ ਦੀਆਂ ਅਕਾਲੀ ਦਲ ਵਿਰੋਧੀ ਗਤੀਵਿਧੀਆਂ ਦਾ ਡਟ ਕੇ ਵਿਰੋਧ ਕਰਨ ਦੀ ਹਲਕਾ ਖਡੂਰ ਸਾਹਿਬ ਦੇ ਅਕਾਲੀ ਵਰਕਰਾਂ ਨੂੰ ਅਪੀਲ ਕੀਤੀ ਹੈ। 

ਅੱਜ ਤਰਨਤਾਰਨ ਵਿਖੇ ਪ੍ਰੈਸ ਕਾਨਫਰੰਸ ਨੁੰ ਸਬੋਧਨ ਕਰਦਿਆਂ ਸ਼੍ਰੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਮੈਂਬਰ ਸ਼੍ਰੋਮਣੀ ਕਮੇਟੀ ਅਲਵਿੰਦਰਪਾਲ ਸਿੰਘ ਪੱਖੋਕੇ , ਸਾਬਕਾ ਜਿਲਾ ਪ੍ਰਧਾਨ, ਜਥੇਦਾਰ ਗੁਰਬਚਨ ਸਿੰਘ ਕਰਮੂੰਵਾਲਾ, ਜਨਰਲ ਸਕੱਤਰ ਸ਼੍ਰੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ, ਰਮਨਦੀਪ ਸਿੰਘ ਭਰੋਵਾਲ ਕੌਮੀ ਮੀਤ ਪ੍ਰੱਧਾਨ, ਕੁਲਦੀਪ ਸਿੰਘ ਔਲਖ, ਮੈਬਰ ਵਰਕਿੰਗ ਕਮੇਟੀ, ਦਲਬੀਰ ਸਿੰਘ ਜਹਾਂਗੀਰ ਮੈਬਰ ਵਰਕਿੰਗ ਕਮੇਟੀ, ੍ਰਪ੍ਰੇਮ ਸਿੰਘ ਪੰਨੂ ਜਿਲਾ ਪ੍ਰੀਸ਼ਦ ਮੈਂਬਰ, ਭੁਪਿੰਦਰ ਸਿੰਘ ਟੀਟੂ ਸੀਨੀਅਰ ਮੀਤ ਪ੍ਰਧਾਨ ਤਰਨਤਾਰਨ, ਸੁਖਜਿੰਦਰ ਸਿੰਘ ਲਾਲੀ, ਸਾਬਕਾ ਜਿਲਾ ਪ੍ਰੀਸ਼ਦ ਮੈਂਬਰ, ਗੁਰਦਿਆਲ ਸਿੰਘ, ਮੰਡਪਿੰਡ, ਸਾਬਕਾ ਚੇਅਰਮੈਨ ਬਲਾਕ ਸੰਮਤੀ, ਪਰਮਜੀਤ ਸਿੰਘ ਮੰਡਾਪਿੰਡ , ਬਖਸੀਸ਼ ਸਿੰਘ ਡਿਆਲ, ਯਾਦਵਿੰਦਰ ਸਿੰਘ ਰੂੜੇਆਣਾ, ਡਾਇਰੈਟਰ ਮਿਲਕਫੈਡ, ਅਮਰੀਕ ਸਿੰਘ ਪੱਖੋਕੇ ਚੇਅਰਮੈਨ ਮਾਰਕੀਟ ਕਮੇਟੀ, ਪ੍ਰਗਟ ਸਿੰਘ ਸਰਪੰਚ ਰੱਤੋਕੇ, ਚੈਚਲ ਸਿੰਘ ਸਾਬਕਾ ਜਿਲਾ ਪ੍ਰੀਸ਼ਦ ਮੈਬਰ, ਕੈਪਟਨ ਅਰੂੜ ਸਿੰਘ ਚੋਹਲਾ ਸਾਹਿਬ, ਜਸਵੀਰ ਸਿੰਘ ਕਾਂਹਲਵਾਂ, ਦਲੇਰ ਸਿੰਘ ਢਿੱਲੋਂ ਕਰਮੂਵਾਲਾ, ਜਸਵੰਤ ਸਿੰਘ ਸਰਪੰਚ ਦੁਲਾਵਲਪੁਰ, ਸੂਬੇਦਾਰ ਗੁਲਜਾਰ ਸਿੰਘ ਸਾਬਕਾ ਜਿਲਾ ਪ੍ਰੀਸ਼ਦ ਮੈਬਰ, ਰਘਵੀਰ ਸਿੰਘ ਮੁੰਡਾਪਿੰਡ ਬਲਾਕ ਸੰਮਤੀ ਮੈਂਬਰ, ਸਵਿੰਦਰ ਸਿੰਘ ਕਰਮੂਵਾਲਾ, ਗੁਰਭੇਜ ਸਿੰਘ ਕਰਮੂਵਾਲਾ, ਮੇਜਰ ਸਿੰਘ ਫੋਜੀ ਕਰਮੂਵਾਲਾ, ਹੋਲਦਾਰ ਬਲਵਿੰਦਰ ਸਿੰਘ ਰੱਤੋਕੇ, ਜਸਮੇਲ ਸਿੰਘ ਮੈਂਬਰ ਪੰਚਾਇਤ, ਦਇਆ ਸਿੰਘ ਮੈਂਬਰ ਚੌਹਲਾ ਸਾਹਿਬ, ਨੰਬਰਦਾਰ ਲਖਵਿੰਦਰ ਸਿੰਘ ਚੌਹਲਾ ਸਾਹਿਬ, ਮੋਹਣ ਸਿੰਘ ਬੋਲਾ ਸਾਬਕਾ ਸਰਪੰਚ ਗੋਇੰਦਵਾਲ, ਚਰਨ ਸਿੰਘ ਚੇਅਰਮੈਨ, ਬਲਦੇਵ ਸਿੰਘ ਪੰਡੋਰੀ ਗੋਲਾ, ਲਖਵਿੰਦਰ ਸਿੰਘ ਸਾਬਕਾ ਬਲਾਕ ਸੰਮਤੀ ਮੈਬਰ ਸਰਪੰਚ ਬਿਕਰਮਜੀਤ ਸਿੰਘ ਬਗਾੜੀਆ , ਸਰਪੰਚ ਸੁੱਚਾ ਸਿੰਘ ਭੈਣੀ ਸਿੱਧਵਾਂ, ਸਰਪੰਚ ਖਜਾਨ ਸਿੰਘ, ਧੁੰਨ ਢਾਏਵਾਲਾ, ਚਰਨਜੀਤ ਸਿੰਘ ਮੈਂਬਰ ਪੰਚਾਇਤ, ਹਰਪਾਲ ਸਿੰਘ ਅਮਰੀਕ ਸਿੰਘ ਨੰਬਦਾਰ ਧੁੰਨਢਾਏਵਾਲ, ਗੁਰਲਾਲ ਸਿੰਘ ਆਦਿ ਨੇ ਕਿਹਾ ਕਿ ਬ੍ਰਹਮਪੁਰਾ ਵੱਲੋਂ 4 ਨਵੰਬਰ ਨੂੰ ਚੌਹਲਾ ਸਾਹਿਬ ਵਿਖੇ ਕੀਤੀ ਜਾਣ ਵਾਲੀ ਰੈਲੀ ਪਾਰਟੀ ਵਿਰੋਧੀ ਹੈ। ਉਸ ਦਾ ਸਾਥ ਨਾ ਦਿਤਾ ਜਾਵੇ। ਆਗੂਆਂ ਨੇ ਕਿਹਾ ਕਿ ਬੜਾ ਦੁੱਖ ਹੈ ਕਿ ਜਿਸ ਅਕਾਲੀ ਦਲ ਨੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਅਥਾਹ ਮਾਣ ਸਤਿਕਾਰ ਦਿੱਤਾ ਅੱਜ ਉਸੇ ਅਕਾਲੀ ਦਲ ਨੂੰ ਕਮਜੋਰ ਕਰਨ ਦੀ ਅਕਾਲੀ ਦਲ ਵਿਰੋਧੀ ਸ਼ਕਤੀਆਂ ਨਾਲ ਰਲ ਕੇ ਸਾਜ਼ਿਸਾਂ ਕਰ ਰਹੇ ਹਨ। ਉਹਨਾਂ ਕਿਹਾ ਪਾਰਟੀ ਦੇ ਅੰਦਰ ਉਤਾਰ ਚੜ੍ਹਾ ਆਉਦੇ ਰਹਿੰਦੇ ਹਨ, ਜਿੱਤਾ-ਹਾਰਾਂ ਹੁੰਦੀਆਂ ਰਹਿੰਦੀਆਂ। ਉਹਨਾ ਕਿਹਾ ਕਿ ਜਦੋ ਤਕ ਪਾਰਟੀ ਸੱਤਾ ਵਿੱਚ ਰਹੀ ਤਾਂ ਬ੍ਰਹਮਪੁਰਾ ਸੱਤਾ ਦਾ ਅਨੰਦ ਮਾਣਦਾ ਰਿਹਾ ਅਤੇ ਉਸ ਨੂੰ ਪਾਰਟੀ ਜਾਂ ਅਕਾਲੀ ਲੀਡਰਸ਼ਿਪ ਵਿਚ ਕਦੇ ਕੋਈ ਖੋਟ ਨਜ਼ਰ ਨਹੀ ਆਈ। ਪਰ ਪਾਰਟੀ ਦੇ ਸੱਤਾ ਵਿੱਚੋਂ ਬਾਹਰ ਹੁੰਦੇ ਹੀ ਬ੍ਰਹਮਪੁਰਾ ਨੇ ਪਾਰਟੀ ਅਤੇ ਸੀਨੀਅਰ ਲੀਡਰਸ਼ਿਪ ਉਪਰ ਬੇਬੁਨਿਆਦੀ ਦੋਸ਼ ਲਗਾਉਣÎੇ ਸ਼ੁਰੂ ਕਰ ਦਿੱਤੇ। ਉਹਨਾਂ ਕਿਹਾ 2012 ਵਿੱਚ ਜਦੋ ਦੂਜੀ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਸੀ ਤਾਂ ਜਥੇਦਾਰ ਬ੍ਰਹਮਪੁਰਾ ਸੁਖਬੀਰ ਸਿੰਘ ਬਾਦਲ ਦੀਆਂ ਸ਼ਿਫਤਾਂ ਕਰਦੇ ਨਹੀ ਥੱਕਦੇ ਸਨ। ਉਹਨਾਂ ਕਿਹਾ 10 ਸਾਲ ਸੱਤਾ ਦਾ ਅਨੰਦ ਮਾਨਣ ਤੋਂ ਬਾਅਦ ਬ੍ਰਹਮਪੁਰਾਂ ਵੱਲੋਂ ਪਾਰਟੀ ਲੀਡਰਸ਼ਿਪ ਵਿਰੁੱਧ ਉਂਗਲੀ ਚੁੱਕਣਾ ਅਕਾਲੀ ਦਲ ਨਾਲ ਧੋਖਾ ਅਤੇ ਦਰੋਹ ਹੈ। ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਕਈ ਚੋਣਾਂ ਲੜਨ ਵਾਲਾ ਬ੍ਰਹਮਪੁਰਾ ਪਰਿਵਾਰ ਹਲਕਾ ਖਡੂਰ ਸਾਹਿਬ ਦੇ ਅਕਾਲੀ ਵਰਕਰਾਂ ਨੂੰ ਸਪਸ਼ਟ ਕਰਨ ਕੀ ਅੱਜ ਉਹ ਕਿਸ ਦੇ ਇਸ਼ਾਰੇ ਤੇ ਅਕਾਲੀ ਦਲ ਨੂੰ ਕਮਜੋਰ ਕਰਨ ਦੀਆਂ ਸ਼ਾਜਿਸ਼ਾ ਕਰ ਰਹੇ ਹਨ। 2012 ਦੀ ਵਿਧਾਨ ਸਭਾ ਚੋਣ ਅਤੇ 2014 ਪਾਰਲੀਮੈਂਟ ਦੀ ਚੋਣ ਖੁਦ ਰਣਜੀਤ ਸਿੰਘ ਬ੍ਰਹਮਪੁਰਾ ਨੇ ਅਤੇ 2016 ਦੀ ਜ਼ਿਮਨੀ ਚੋਣ ਅਤੇ 2017 ਦੀ ਵਿਧਾਨ ਸਭਾ ਚੋਣ ਉਹਨਾਂ ਦੇ ਬੇਟੇ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੀਆਂ ਟਿਕਟਾਂ ਉਤੇ ਲੜੀ ਸੀ। ਉਹਨਾ ਕਿਹਾ ਬਾਦਲ ਪਰਿਵਾਰ ਨੇ ਬ੍ਰਹਮਪੁਰਾ ਪਰਿਵਾਰ ਨੂੰ ਅਥਾਹ ਸਤਿਕਾਰ ਦਿੱਤਾ, ਜਿਸ ਸਦਕਾ ਹੀ ਜਥੇਦਾਰ ਬ੍ਰਹਮਪੁਰਾ ਕਈ ਵਾਰ ਐਮ.ਐਲ.ਏ, ਕਈ ਵਾਰ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਬਣੇ। ਉਹਨਾਂ ਕਿਹਾ ਜਥੇਦਾਰ ਬ੍ਰਹਮਪੁਰਾ ਦੇ ਬੇਟੇ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਦੋ ਵਾਰ ਵਿਧਾਨ ਸਭਾ ਦੀ ਟਿਕਟ ਦੇ ਕੇ ਵੀ ਨਿਵਾਜਿਆ ਗਿਆ। ਉਹਨਾਂ ਕਿਹਾ ਇਹ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਅਕਾਲੀ ਦਲ ਵੱਲੋਂ ਐਨਾ ਮਾਣ-ਸਨਮਾਨ ਦਿੱਤੇ ਜਾਣ ਦੇ ਬਾਵਜੂਦ ਵੀ ਜਥੇਦਾਰ ਬ੍ਰਹਮਪੁਰਾ ਅਜਿਹੇ ਕਦਮ ਚੁੱਕ ਰਹੇ ਹਨ, ਜਿਸ ਨਾਲ ਅਕਾਲੀ ਦਲ ਵਿਰੋਧੀਆਂ ਨੂੰ ਗੱਲਾਂ ਕਰਨ ਦਾ ਮੋਕਾ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਬਹੁਤ ਮਜਬੂਤ ਪਾਰਟੀ ਹੈ। ਉਹਨਾਂ ਕਿਹਾ ਬੀਤੇ ਵਿੱਚ ਵੀ ਕਈ ਵਾਰ ਵੱਡੇ ਆਗੂਆਂ ਨੇ ਅਕਾਲੀ ਦਲ ਅਤੇ ਇਸ ਦੀ ਲੀਡਰਸਿੱਪ ਨੂੰ ਵੀ ਚੈਲਜ਼ ਕੀਤਾ ਸੀ ਪਰ ਉਹ ਕਦੇ ਕਾਮਯਾਬ ਨਹੀ ਹੋਏ। ਉਹਨਾਂ ਕਿਹਾ ਦੁੱਖ ਹੈ ਕਿ ਬੀਤੇ ਵਿੱਚ ਵਾਪਰੇ ਇਸ ਵਰਤਾਰੇ ਤੋਂ ਬ੍ਰਹਮਪੁਰਾ ਨੈ ਕੋਈ ਸਬਕ ਨਹੀ ਸਿੱਖਿਅ। ਉਹਨਾਂ ਕਿਹਾ ਕਿ ਖਡੂਰ ਸਾਹਿਬ ਦੇ ਸਮੂਹ ਅਕਾਲੀ ਵਰਕਰ ਸ਼੍ਰੋਮਣੀ ਅਕਾਲੀ ਦਲ ਅਤੇ ਇਸ ਦੀ ਲੀਡਰਸ਼ਿਪ ਨਾਲ ਚਟਾਨ ਵਾਂਗ ਖੜੇ ਹਨ। ਕੋਈ ਵੀ ਵਰਕਰ ਅਕਾਲੀ ਦਲ ਵਿਰੁੱਧ ਚੱਲਣ ਵਾਲਿਆਂ ਦਾ ਸਾਥ ਨਹੀ ਦੇਵੇਗਾ।